ਜਲੰਧਰ ਦੇ ਇਸ ਸਕੂਲ ’ਚ ਪੜ੍ਹਦੇ ਨੇ 70 ਤੋਂ ਵਧੇਰੇ ‘ਜੌੜੇ ਵਿਦਿਆਰਥੀ’, ਹੋ ਸਕਦੈ ਗਿੰਨੀਜ਼ ਬੁੱਕ ’ਚ ਨਾਂ ਦਰਜ

08/22/2022 11:19:17 PM

ਜਲੰਧਰ (ਸੋਨੂੰ) : ਕਹਿੰਦੇ ਹਨ ਇਸ ਜਹਾਨ ’ਚ ਇਕ ਸ਼ਕਲ ਦੇ ਕਈ ਇਨਸਾਨ ਹੁੰਦੇ ਹਨ, ਇਹ ਸੁਣਨ ’ਚ ਕੁਝ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ। ਇਸ ਦੀ ਵੱਡੀ ਉਦਾਹਰਣ ਜਲੰਧਰ ਦੇ ਪੁਲਸ ਡੀ. ਏ. ਵੀ. ਸਕੂਲ ’ਚ ਸਾਰਿਆਂ ਦੇ ਸਾਹਮਣੇ ਹੈ, ਜਿਥੇ ਇਕ ਨਹੀਂ, ਸਗੋਂ ਤਕਰੀਬਨ 76 ਜੌੜੇ ਵਿਦਿਆਰਥੀ-ਵਿਦਿਆਰਥਣਾਂ ਪੜ੍ਹਨ ਆਉਂਦੇ ਹਨ ਤੇ ਨਾਲ ਹੀ ਟ੍ਰਿਪਲੇਟਸ ਵੀ ਤਕਰੀਬਨ ਛੇ ਦੇ ਕਰੀਬ ਹਨ। ਇਨ੍ਹਾਂ ਜੌੜੇ ਵਿਦਿਆਰਥੀਆਂ ਦੀਆਂ ਸ਼ਕਲਾਂ ਇਕ-ਦੂਜੇ ਨਾਲ ਹੂ-ਬ-ਹੂ ਮਿਲਦੀਆਂ ਹਨ। ਇਸ ਦੌਰਾਨ ਜਦੋਂ ਇਨ੍ਹਾਂ ਜੌੜੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕਾਫ਼ੀ ਹੈਰਾਨੀ ਹੋਈ।

ਉਨ੍ਹਾਂ ਵਿਦਿਆਰਥੀਆਂ ’ਚੋਂ ਕੁਝ ਨੇ ਕਿਹਾ ਕਿ ਜਦੋਂ ਕਦੀ ਅਸੀਂ ਗ਼ਲਤੀ ਕਰਦੇ ਹਾਂ ਤਾਂ ਇਕੋ ਜਿਹੀਆਂ ਸ਼ਕਲਾਂ ਹੋਣ ਕਾਰਨ ਸਾਡੇ ਜੌੜੇ ਭਰਾ ਜਾਂ ਭੈਣ ਨੂੰ ਸਜ਼ਾ ਮਿਲਦੀ ਹੈ। ਇਸ ਦੌਰਾਨ ਕਈਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਡਾਂਟਿਆ ਜਾਂਦਾ ਤੇ ਕਿਸ ਤਰ੍ਹਾਂ ਉਨ੍ਹਾਂ ਦੇ ਭਰਾ ਜਾਂ ਭੈਣ ਨੂੰ ਸਜ਼ਾ ਮਿਲ ਜਾਂਦੀ।

ਇਹ ਖ਼ਬਰ ਵੀ ਪੜ੍ਹੋ : ਪਾਕਿ ’ਚ ਸਿੱਖ ਕੁੜੀ ਨੂੰ ਅਗਵਾ ਕਰ ਨਿਕਾਹ ਕਰਨ ਦੇ ਮਾਮਲੇ ਦਾ ਭਾਰਤ ਸਰਕਾਰ ਲਵੇ ਸਖ਼ਤ ਨੋਟਿਸ : ਐਡਵੋਕੇਟ ਧਾਮੀ

ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਰਸ਼ਮੀ ਵਿੱਜ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਦੇ ਸਕੂਲ ’ਚ 70 ਤੋਂ ਜ਼ਿਆਦਾ ਵਿਦਿਆਰਥੀ ਜੌੜੇ ਪੜ੍ਹਦੇ ਹਨ ਤਾਂ ਉਹ ਵੀ ਬਹੁਤ ਹੈਰਾਨ ਹੋਏ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਹੁਣ ਹੋਰ ਅੱਗੇ ਲੈ ਕੇ ਆਉਣਗੇ ਤੇ ਆਪਣੇ ਸਕੂਲ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ ’ਚ ਦਰਜ ਕਰਵਾਉਣਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਕਈ ਵਾਰ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਇਹ ਕਿਹਾ ਗਿਆ ਕਿ ਉਹ ਕੁਝ ਬੱਚਿਆਂ ਨੂੰ ਡਾਂਟਦੇ ਹਨ ਪਰ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਜਿਸ ਨੂੰ ਉਨ੍ਹਾਂ ਨੇ ਡਾਂਟਿਆ ਹੈ, ਉਹ ਬੱਚਾ ਉਹ ਨਹੀਂ ਹੈ, ਉਸ ਦਾ ਟਵਿਨਜ਼ ਹੈ ਤਾਂ ਉਹ ਬਹੁਤ ਹੈਰਾਨ ਹੋਏ, ਫਿਰ ਉਨ੍ਹਾਂ ਨੂੰ ਆਪਣੇ ਸਕੂਲ ’ਚ ਪੜ੍ਹ ਰਹੇ ਇਨ੍ਹਾਂ ਜੌੜੇ ਬੱਚਿਆਂ ਬਾਰੇ ਪਤਾ ਲੱਗਾ।

.

Manoj

This news is Content Editor Manoj