ਜਲੰਧਰ ਜ਼ਿਲ੍ਹੇ 'ਚ ਅੱਜ 'ਕੋਰੋਨਾ' ਦਾ ਵੱਡਾ ਧਮਾਕਾ, 70 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

08/01/2020 3:43:20 PM

ਜਲੰਧਰ (ਰੱਤਾ) : ਜਲੰਧਰ 'ਚ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਭਿਆਨਕ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ। ਇਸ ਦੀ ਚਪੇਟ 'ਚ ਆਉਣ ਵਾਲਿਆਂ ਦੇ ਅੰਕੜਿਆਂ 'ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਸ਼ਨੀਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਜ਼ਿਲ੍ਹੇ 'ਚ ਅੱਜ 70 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਇਹ ਰਿਪੋਰਟ ਫਰੀਦਕੋਟ ਮੈਡੀਕਲ ਕਾਲੇਜ ਤੋਂ ਆਈ ਹੈ। ਜਦੋਂਕਿ ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਹੀ 17 ਲੋਕਾਂ ਦੀ ਰਿਪੋਰਟ ਪ੍ਰਾਈਵੇਟ ਲੈਬੋਰਟੀ ਤੋਂ ਆਈ ਸੀ। ਇਸ ਦੇ ਨਾਲ ਹੀ ਅੱਜ ਜ਼ਿਲ੍ਹੇ 'ਚ 87 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਅਤੇ 4 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ। 

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ 3 ਹੋਰ ਮੌਤਾਂ, 10 ਹੋਰ ਨਵੇਂ ਮਾਮਲੇ ਆਏ ਸਾਹਮਣੇ

ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ 'ਚ ਇਸ ਸਮੇਂ 561 ਐਕਟਿਵ ਕੇਸ ਹਨ, ਜਿਨ੍ਹਾਂ 'ਚੋਂ 113 ਆਪਣੇ ਘਰਾਂ 'ਚ ਆਈਸੋਲੇਟ, 76 ਸਿਵਲ ਹਸਪਤਾਲ 'ਚ, 152 ਮੈਰੀਟੋਰੀਅਸ ਸਕੂਲ 'ਚ, 17 ਮਿਲਟਰੀ ਹਸਪਤਾਲ 'ਚ, 39 ਬੀ. ਐੱਸ. ਐੱਫ. ਹਸਪਤਾਲ 'ਚ, 14 ਆਈ. ਐੱਮ. ਏ. ਦੇ ਸ਼ਾਹਕੋਟ ਸਥਿਤ ਹਸਪਤਾਲ 'ਚ, 22 ਲੁਧਿਆਣਾ ਦੇ ਹਸਪਤਾਲਾਂ 'ਚ, 3 ਪੀ. ਜੀ. ਆਈ. ਚੰਡੀਗੜ੍ਹ 'ਚ, 2 ਕਪੂਰਥਲਾ ਦੇ ਹਸਪਤਾਲ 'ਚ, 26 ਨਿੱਜੀ ਹਸਪਤਾਲਾਂ 'ਚ ਦਾਖਲ ਹਨ ਅਤੇ 97 ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ 'ਚੋਂ ਸ਼ਿਫਟ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ : ਕੈਪਟਨ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼, ਇਸ ਹਫ਼ਤੇ ਤਾਲਾਬੰਦੀ ਨਹੀਂ

ਪੰਜਾਬ 'ਚ ਕੋਰੋਨਾ ਦੇ ਹਾਲਾਤ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 16320 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1859, ਲੁਧਿਆਣਾ 'ਚ 3246, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 2327, ਸੰਗਰੂਰ 'ਚ 1056 ਕੇਸ, ਪਟਿਆਲਾ 'ਚ 1739, ਮੋਹਾਲੀ 'ਚ 850, ਗੁਰਦਾਸਪੁਰ 'ਚ 505 ਕੇਸ, ਪਠਾਨਕੋਟ 'ਚ 401, ਤਰਨਤਾਰਨ 359, ਹੁਸ਼ਿਆਰਪੁਰ 'ਚ 5516, ਨਵਾਂਸ਼ਹਿਰ 'ਚ 313, ਮੁਕਤਸਰ 235, ਫਤਿਹਗੜ੍ਹ ਸਾਹਿਬ 'ਚ 348, ਰੋਪੜ 'ਚ 253, ਮੋਗਾ 'ਚ 327, ਫਰੀਦਕੋਟ 294, ਕਪੂਰਥਲਾ 255, ਫਿਰੋਜ਼ਪੁਰ 'ਚ 452, ਫਾਜ਼ਿਲਕਾ 266, ਬਠਿੰਡਾ 'ਚ 349, ਬਰਨਾਲਾ 'ਚ 233, ਮਾਨਸਾ 'ਚ 112 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 10877 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 5050 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 390 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਨੂੰ ਲੈ ਕੇ ਜਲੰਧਰ ਦੇ ਹਾਲਾਤ
ਕੁਲ ਸੈਂਪਲ-44364
ਨੈਗੇਟਿਵ ਆਏ-40333
ਪਾਜ਼ੇਟਿਵ ਆਏ-2337
ਡਿਸਚਾਰਜ ਹੋਏ-1711
ਮੌਤਾਂ ਹੋਈਆਂ-58
ਐਕਟਿਵ ਕੇਸ-561

Anuradha

This news is Content Editor Anuradha