'695ਵੇਂ ਟਰੱਕ ਦੀ ਰਾਹਤ ਸਮੱਗਰੀ’ ਲੁਧਿਆਣਾ ਤੋਂ ‘ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ’ ਨੇ ਭਿਜਵਾਈ

01/27/2023 1:12:37 PM

ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਰਾਹਤ ਸਮੱਗਰੀ ਦਾ 695ਵਾਂ ਟਰੱਕ ਰਵਾਨਾ ਕੀਤਾ ਗਿਆ। ਇਹ ਟਰੱਕ ਲੁਧਿਆਣਾ ਤੋਂ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਵੱਲੋਂ ਭੇਟ ਕੀਤਾ ਗਿਆ, ਜਿਸ ’ਚ 200 ਲੋੜਵੰਦ ਪਰਿਵਾਰਾਂ ਲਈ ਕੰਬਲ ਅਤੇ ਕੱਪੜੇ ਸਨ।

ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਟਰੱਸਟ ਦੇ ਪ੍ਰਧਾਨ ਅਨਿਲ ਭਾਰਤੀ, ਰਾਜਿੰਦਰ ਸ਼ਰਮਾ, ਟੀ. ਪੀ. ਸਿੰਘ, ਮੱਟੂ ਸ਼ਰਮਾ, ਡਿੰਪਲ ਸੂਰੀ ਅਤੇ ਰਾਹਤ ਟੀਮ ਦੇ ਯੋਗ ਗੁਰੂ ਵਰਿੰਦਰ ਸ਼ਰਮਾ ਹਾਜ਼ਰ ਸਨ। 

Shivani Bassan

This news is Content Editor Shivani Bassan