550ਵੇਂ ਪ੍ਰਕਾਸ਼ ਪੁਰਬ ਮੌਕੇ ਵਿਦਿਆਰਥੀਆਂ ਨੇ ਸਜਾਈ ਪੰਜਾਬੀ ਯੂਨੀਵਰਸਿਟੀ (ਵੀਡੀਓ)

11/07/2019 12:19:34 PM

ਪਟਿਆਲਾ (ਬਖਸ਼ੀ)—ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਵਿਸ਼ਵ 'ਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਦਿਲ 'ਚ ਹਰਸ਼ੋ ਉਲਾਸ ਹੈ, ਉੱਥੇ ਹੀ ਸਾਰੀਆਂ ਸੰਗਤਾਂ ਦੇ ਮਨ 'ਚ ਚਾਅ ਵੀ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰਪੁਰਬ ਦੌਰਾਨ ਪੂਰਾ ਵਿਸ਼ਵ ਰੋਸ਼ਨਾਇਆ ਜਾਵੇ, ਜਿਸ ਦੇ ਚੱਲਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵਲੋਂ ਇਕ ਬਹੁਤ ਹੀ ਸ਼ਲਾਘਾ ਭਰਿਆ ਕਦਮ ਚੁੱਕਿਆ ਗਿਆ ਹੈ। ਸਾਰੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਖੁਦ ਪੂਰੀ ਪੰਜਾਬੀ ਯੂਨੀਵਰਸਿਟੀ ਨੂੰ ਰੋਸ਼ਨੀ ਦੀ ਚਾਦਰ ਪਾ ਕੇ ਜਗਮਗਾ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਦਾ ਦ੍ਰਿਸ਼ ਦੇਖਣ ਲਾਇਕ ਹੈ ਅਤੇ ਲੋਕ ਦੂਰੋ ਆ ਕੇ ਪੰਜਾਬੀ ਯੂਨੀਵਰਸਿਟੀ 'ਚ ਹੋਈ ਲਾਈਟਿੰਗ ਦੇਖ ਰਹੇ ਹਨ। ਖਾਸ ਤੌਰ 'ਤੇ ਪਟਿਆਲਾ ਤੋਂ ਬਾਹਰ ਦੇ ਲੋਕ ਵੀ ਇੱਥੇ ਆ ਕੇ ਤਸਵੀਰਾਂ ਖਿੱਚ ਰਹੇ ਹਨ ਤੇ ਇਸ ਦ੍ਰਿਸ਼ ਨੂੰ ਦੇਖ ਰਹੇ ਹਨ।

ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਤੀ ਸੰਕਟ ਤੋਂ ਲੰਘ ਰਹੀ ਹੈ, ਉਸ ਨੂੰ ਦੇਖਦੇ ਹੋਏ ਵਿਦਿਆਰਥੀਆਂ ਵਲੋਂ ਇਹ ਸ਼ਲਾਘਾ ਭਰਿਆ ਕਦਮ ਚੁੱਕਿਆ ਗਿਆ ਹੈ। ਵਿਦਿਆਰਥੀਆਂ ਦੀ ਸੋਚ ਹੈ ਕਿ ਇਹ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਇਸ ਅਦਾਰੇ ਤੋਂ ਸਿੱਖਿਆ ਲੈ ਰਹੇ ਹਾਂ ਤੇ ਪੜ੍ਹਾਈ ਕਰ ਰਹੇ ਹਨ। ਇਹ ਯੂਨੀਵਰਸਿਟੀ ਸਾਡੇ ਲਈ ਕਿਸੇ ਗੁਰੂ ਘਰ ਤੋਂ ਘੱਟ ਨਹੀਂ ਹੈ। ਇਸ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਇਸ ਨੂੰ ਰੁਸ਼ਨਾ ਦਿੱਤਾ।

Shyna

This news is Content Editor Shyna