550ਵੇਂ ਪ੍ਰਕਾਸ਼ ਪੁਰਬ ''ਤੇ 15 ਕਾਰੀਗਰਾਂ ਨੇ ਤਿਆਰ ਕੀਤਾ ''550 ਕਿੱਲੋ ਦਾ ਕੇਕ''

11/13/2019 11:47:13 AM

ਚੰਡੀਗੜ੍ਹ (ਮੀਨਾਕਸ਼ੀ) : ਇੱਥੇ ਸੈਕਟਰ-19 ਦੇ ਗੁਰਦੁਆਰਾ ਸਾਹਿਬ 'ਚ ਗੁਰਪੁਰਬ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ। ਇੱਥੇ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ 550 ਕਿੱਲੋ ਦਾ ਕੇਕ, ਜਿਸ ਨੂੰ ਲੰਗਰ 'ਚ ਵੰਡਿਆ ਗਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨੈਸ਼ਨਲ ਬੇਕਰਜ਼ ਨੇ ਇਹ ਕੇਕ ਤਿਆਾਰ ਕਰਵਾਇਆ ਸੀ। ਪ੍ਰਕਾਸ਼ ਪੁਰਬ ਮਨਾਉਣ ਲਈ ਇਸ ਅਨੋਖੇ ਕੇਕ ਨੂੰ ਕਰੀਬ 15 ਕਾਰੀਗਰਾਂ ਨੇ ਮਿਲ ਕੇ 2 ਦਿਨਾਂ 'ਚ ਤਿਆਰ ਕੀਤਾ ਸੀ।

ਕੇਕ ਕੱਟਣ ਦੇ ਪ੍ਰੋਗਰਾਮ 'ਚ ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਮੁੱਖ ਮਹਿਮਾਨ ਦੇ ਰੂਪ 'ਚ ਮੌਜੂਦ ਰਹੇ। ਗੁਰਦੁਆਰਾ ਸਾਹਿਬ ਸਿੰਘ ਸਭਾ ਸੈਕਟਰ-19ਡੀ ਦੇ ਪ੍ਰਧਾਨ ਤਜਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਭਾਰਤ 'ਚ ਬਣੇ ਹੁਣ ਤੱਕ ਦੇ ਸਭ ਤੋਂ ਵੱਡੇ ਕੇਕਾਂ 'ਚੋਂ ਇਕ ਨੂੰ ਇੱਥੇ ਪੇਸ਼ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਇਸ ਨੂੰ ਲੰਗਰ 'ਚ ਪ੍ਰਸ਼ਾਦ ਦੇ ਰੂਪ 'ਚ ਵੰਡਿਆ ਗਿਆ।

Babita

This news is Content Editor Babita