550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਬਜ਼ੁਰਗ ਨੇ ਲਿਖੀ 5 ਭਾਸ਼ਾਵਾਂ ''ਚ ਕਿਤਾਬ (ਤਸਵੀਰਾਂ)

10/17/2019 1:59:21 PM

ਜਲੰਧਰ (ਸੋਨੂੰ)— 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਇਕ ਸਿੱਖ ਬਜ਼ੁਰਗ ਵੱਲੋਂ ਪੰਜ ਭਾਸ਼ਾਵਾਂ 'ਚ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਇਕ ਕਿਤਾਬ ਲਿਖੀ ਹੈ। ਇਸ ਕਿਤਾਬ ਦਾ ਨਾਂ 'ਨਾਨਕ ਨਾਮ ਸੰਤੋਖੀਆ' ਰੱਖਿਆ ਗਿਆ ਹੈ। ਇਹ ਕਿਤਾਬ ਜਲੰਧਰ ਦੇ ਰਹਿਣ ਵਾਲੇ ਸਤਪਾਲ ਸਿੰਘ ਵੱਲੋਂ ਪੰਜਾਬੀ, ਹਿੰਦੀ, ਇੰਗਲਿਸ਼, ਇਟਾਲੀਅਨ ਅਤੇ ਜਰਮਨ ਭਾਸ਼ਾ 'ਚ ਲਿਖੀ ਗਈ ਹੈ। 

ਇਸ ਸਬੰਧੀ ਸਤਪਾਲ ਸਿੰਘ ਨੇ ਕਿਹਾ ਕਿ ਕਿਤਾਬ ਨੂੰ ਪੰਜ ਭਾਸ਼ਾਵਾਂ 'ਚ ਲਿੱਖਣ ਦਾ ਮੰਤਵ ਇਹ ਸੀ ਕਿ ਜਿਹੜੇ ਪੰਜਾਬੀ ਵਿਦੇਸ਼ 'ਚ ਵੱਸਦੇ ਹਨ, ਉਨ੍ਹਾਂ ਦੇ ਬੱਚੇ, ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਗੁਰਬਾਣੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਰਹਿਣ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਕਿਤਾਬ ਲਿੱਖਣ ਦਾ ਇਕ ਹੋਰ ਮੰਤਵ ਇਹ ਸੀ ਕਿ ਅਕਸਰ ਜਦੋਂ ਇਨਸਾਨ ਇਹ ਸੰਸਾਰ ਛੱਡ ਦਿੰਦਾ ਹੈ ਤਾਂ ਲੋਕ ਉਸ ਨੂੰ ਕੁਝ ਸਮੇਂ ਬਾਅਦ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦੇ ਜ਼ਰੀਏ ਲੋਕ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ।

ਉਨ੍ਹਾਂ ਕਿਹਾ ਕਿ ਇਸ ਕਿਤਾਬ ਨੂੰ ਬਣਾਉਣ 'ਚ 5 ਸਾਲ ਲੱਗੇ ਹਨ ਅਤੇ ਇਸ ਕਿਤਾਬ 'ਚ 40 ਤੁਕਾਂ ਤਸਵੀਰਾਂ ਸਮੇਤ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਪੰਜਾਂ ਭਾਸ਼ਾਵਾਂ 'ਚ ਕਿਤਾਬ ਲਿੱਖਣ ਲਈ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਹੈੱਡ ਆਫ ਦਿ ਜਰਮਨ ਭਾਸ਼ਾ ਡਿਪਾਰਟਮੈਂਟ ਦੇ ਡਾ. ਮੋਹਨ ਕੁਮਾਰ , ਜਲੰਧਰ ਤੋਂ ਲਾਇਲਪੁਰ ਖਾਲਸਾ ਕਾਲਜ ਦੇ ਪ੍ਰੋ. ਮਨਜੀਤ ਸਿੰਘ ਸਮੇਤ ਕਈ ਹੋਰਾਂ ਦਾ ਸਹਿਯੋਗ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਹਿੰਦੀ ਲੇਖਕ ਬ੍ਰਿਜ ਮੋਹਨ ਮੱਲ੍ਹੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੋਸਤ ਨੇ ਉਨ੍ਹਾਂ ਦਾ ਕਿਤਾਬ ਲਿਖਣ 'ਚ ਬਹੁਤ ਹੀ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ 'ਚ ਹੋਰ ਕਿਤਾਬਾਂ ਵੀ ਲਿੱਖਣਗੇ।

shivani attri

This news is Content Editor shivani attri