5496 ਰੁਪਏ ਭਾਅ ਵਿਕਿਆ ਨਰਮਾ, ਸੀ. ਸੀ. ਆਈ. ਨੇ ਕੀਤੀ ਖਰੀਦ ਸ਼ੁਰੂ

10/07/2020 10:29:40 PM

ਬੁਢਲਾਡਾ,(ਬਾਂਸਲ)- ਸਥਾਨਕ ਅਨਾਜ ਮੰਡੀ ਵਿੱਚ ਅੱਜ ਕਾਟਨ ਕਾਰਪੋਰੇਸ਼ਨ ਇੰਡੀਆਂ (ਸੀ ਸੀ ਆਈ) ਵੱਲੋਂ ਨਰਮੇ ਦੀ ਖਰੀਦ ਸ਼ੁਰੂ ਕੀਤੀ ਗਈ। ਇਸ ਮੌਕੇ 'ਤੇ ਮਾਰਕਿਟ ਕਮੇਟੀ ਦੇ ਚੇਅਰਮੈਨ ਖੇਮ ਸਿੰਘ ਜਟਾਣਾ ਦੀ ਅਗਵਾਈ ਹੇਠ ਖਰੀਦ ਦੀ ਸ਼ੁਰੂਆਤ ਕਰਦਿਆਂ 12 ਨਮੀ ਵਾਲੇ ਨਰਮੇ ਦੀ ਖਰੀਦ 5496 ਰੁਪਏ ਕੀਤੀ ਗਈ। ਇਸ ਮੌਕੇ 'ਤੇ ਸੀ ਸੀ ਆਈ ਦੇ ਅਮਰਕਾਂਤ ਪਾਂਡੇ ਨੇ ਦੱਸਿਆ ਕਿ ਸੀ ਸੀ ਆਈ 8 ਫੀਸਦੀ ਨਮੀ ਵਾਲਾ ਨਰਮਾ 5725 ਰੁਪਏ ਪ੍ਰਤੀ ਕੁਵੰਟਲ ਦੇ ਹਿਸਾਬ ਨਾਲ ਖਰੀਦ ਕਰੇਗੀ। ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਰਮਾ ਸੁੱਕਾ ਅਤੇ ਸਾਫ ਸੂਥਰਾ ਲੈ ਕੇ ਆਉਣ ਤਾਂ ਜੋ ਕਿਸਾਨਾਂ ਨੂੰ ਘੱਟੋਂ ਘੱਟ ਐਮ ਐਸ ਪੀ ਮੁੱਲ 5725 ਰੁਪਏ ਪ੍ਰਤੀ ਕੁਵੰਟਲ ਮਿਲ ਸਕੇ। ਉਨ੍ਹਾਂ ਕਿਹਾ ਕਿ ਨਰਮੇ ਦਾ ਸਹੀ ਭਾਅ ਲੈਣ ਲਈ ਕਿਸਾਨ ਸੀ ਸੀ ਆਈ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਕੁੱਝ ਨਰਮੇ ਦੇ ਵਪਾਰੀ ਖਰੀਦ ਸੰਬੰਧੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਕਿਸਾਨਾਂ ਨੂੰ ਸੀ ਸੀ ਆਈ ਵੱਲੋਂ ਕੀਤੀ ਖਰੀਦ ਦੀ ਸਮੇਂ ਸਮੇਂ ਅਦਾਇਗੀ ਪ੍ਰਾਪਤ ਨਹੀਂ ਹੋਵੇਗੀ। ਇਸ ਨੂੰ ਨਕਾਰਦਿਆ ਸਕੱਤਰ ਨੇ ਕਿਹਾ ਕਿ ਕਿਸਾਨਾਂ ਨੂੰ ਅਦਾਇਗੀ ਪਹਿਲ ਦੇ ਆਧਾਰ 'ਤੇ ਕੀਤੀ ਜਾਵੇਗੀ। ਚੇਅਰਮੈਨ ਜਟਾਣਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਦੀ ਫਸਲ ਦਾ ਚੰਗਾ ਮੁੱਲ ਪ੍ਰਾਪਤ ਕਰਨ ਅਤੇ ਇਸ ਸੰਬੰਧੀ ਕੋਈ ਮੁਸ਼ਕਲ ਆਉਦੀ ਹੈ ਤਾਂ ਉਹ ਮਾਰਕਿਟ ਕਮੇਟੀ ਦੇ ਦਫਤਰ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। 

Bharat Thapa

This news is Content Editor Bharat Thapa