ਪੰਜਾਬ ਤੇ ਰਾਜਸਥਾਨ ਪੁਲਸ ਦੇ ਸਾਂਝੇ ਆਪ੍ਰੇਸ਼ਨ ਸਦਕਾ 50 ਹਜ਼ਾਰ ਲਿਟਰ ਲਾਹਣ ਤੇ ਭੱਠੀਆਂ ਹੋਈਆਂ ਨਸ਼ਟ

06/15/2021 2:04:47 AM

ਅਬੋਹਰ(ਸੁਨੀਲ)- ਖੇਤਰ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪੁਲਸ ਕਪਤਾਨ ਦੀਪਕ ਹਿਲੌਰੀ ਦੇ ਨਿਰਦੇਸ਼ਾਂ ’ਤੇ ਥਾਣਾ ਖੂਈਆਂ ਸਰਵਰ ਪੁਲਸ ਮੁਖੀ ਸੁਖਪਾਲ ਸਿੰਘ, ਕੱਲਰਖੇੜਾ ਚੌਕੀ ਮੁਖੀ ਬਲਵੀਰ ਸਿੰਘ, ਥਾਣਾ ਬਹਾਵਵਾਲਾ ਮੁਖੀ ਬਲਵਿੰਦਰ ਸਿੰਘ ਟੋਹਰੀ, ਮਹਿਲਾ ਸਿਪਾਹੀ, ਪੁਲਸ ਪਾਰਟੀ ਤੇ ਰਾਜਸਥਾਨ ਜ਼ਿਲ੍ਹਾ ਸ਼੍ਰੀਗੰਗਾਨਗਰ ਦੇ ਹਿੰਦੂਮਲਕੋਟ ਥਾਣਾ ਮੁਖੀ ਰਾਮਪ੍ਰਤਾਪ ਵਰਮਾ, ਸਹਾਇਕ ਸਬ ਇੰਸਪੈਕਟਰ ਪ੍ਰਹਲਾਦ ਮੀਣਾ ਨੇ ਪੁਲਸ ਪਾਰਟੀ ਸਮੇਤ ਨਾਜਾਇਜ਼ ਤੌਰ ’ਤੇ ਸ਼ਰਾਬ ਬਣਾ ਕੇ ਵੇਚਣ ਵਾਲੇ ਸ਼ਰਾਬ ਮਾਫੀਆ ਦੀ ਕਮਰ ਤੋੜਣ ਲਈ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ।

ਇਹ ਵੀ ਪੜ੍ਹੋ: ਵਿਰੋਧੀ ਧਿਰ ਦੇ ਲੀਡਰਾਂ ਨੂੰ ਅੰਦੋਲਨ ਤੋਂ ਦੂਰ ਰੱਖਣਾ ਮੋਰਚੇ ਦੀ ਸਭ ਤੋਂ ਵੱਡੀ ਗਲਤੀ : ਚਢੂਨੀ (ਵੀਡੀਓ)

ਇਸ ਦੌਰਾਨ 500 ਐੱਲ. ਐੱਨ. ਪੀ. ਪਿੰਡ ਅਤੇ ਗੰਗਕੈਨਾਲ ਨਹਿਰ ਦੇ ਨੇੜੇ-ਤੇੜੇ ਲੱਗੀ ਭੱਠੀਆਂ, ਜ਼ਮੀਨ ’ਚ ਦੱਬੀ ਲਾਹਣ ਨੂੰ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਪੁੱਟ ਕੇ ਕਰੀਬ 50 ਹਜ਼ਾਰ ਲਿਟਰ ਲਾਹਣ ਨੂੰ ਨਸ਼ਟ ਕੀਤਾ ਗਿਆ ਤੇ 10 ਡਰੰਮ ਬਰਾਮਦ ਕੀਤੇ ਗਏ ਕਰੀਬ 20 ਭੱਠੀਆਂ ਨੂੰ ਨਸ਼ਟ ਕੀਤਾ ਗਿਆ, ਜਦਕਿ ਮੁਲਜ਼ਮ ਫਰਾਰ ਹੋਣ ’ਚ ਕਾਮਯਾਬ ਹੋ ਗਏ।

ਇਹ ਵੀ ਪੜ੍ਹੋ: ਅਕਾਲੀ-ਬਸਪਾ ਗਠਜੋੜ ਦੇ ਤੋੜ ਵਜੋਂ ਤਿਵਾੜੀ ਜਾਂ ਸਿੰਗਲਾ ਨੂੰ ਕਾਂਗਰਸ ਬਣਾ ਸਕਦੀ ਹੈ ਪੰਜਾਬ ਪ੍ਰਧਾਨ

ਥਾਣਾ ਖੂਈਆਂ ਸਰਵਰ ਮੁਖੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਸਰਚ ਆਪ੍ਰੇਸ਼ਨ ਦੋਵੇਂ ਸੂਬਿਆਂ ਦੀ ਪੁਲਸ ਦੇ ਸਹਿਯੋਗ ਨਾਲ ਚਲਾਇਆ ਗਿਆ ਹੈ ਤਾਂਕਿ ਨਸ਼ਿਆਂ ’ਤੇ ਰੋਕ ਲਾਈ ਜਾ ਸਕੇ।

Bharat Thapa

This news is Content Editor Bharat Thapa