ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ

05/09/2021 10:35:09 AM

ਲੁਧਿਆਣਾ (ਜ. ਬ.) - ਪਿੰਡ ਤਲਵੰਡੀ ਕੋਲ ਪਸ਼ੂ ਚਰਾਉਣ ਗਏ 15 ਸਾਲਾ ਨਾਬਾਲਗ ਦੀ ਸਤਲੁਜ ’ਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਦੁਖ਼ਦ ਘਟਨਾ ਸਾਹਮਣੇ ਆਈ ਹੈ।  ਪਾਣੀ ’ਚ ਡੁੱਬੇ ਮੁੰਡੇ ਦੀ ਲਾਸ਼ ਨੂੰ ਗੋਤਾਖੋਰਾਂ ਦੀ ਮਦਦ ਨਾਲ ਸ਼ਨੀਵਾਰ ਵਾਲੇ ਦਿਨ ਬਾਹਰ ਕੱਢਿਆ ਗਿਆ। ਮ੍ਰਿਤਕ ਨਾਬਾਲਗ ਦੀ ਪਛਾਣ ਸੋਨੂ ਦੇ ਰੂਪ ’ਚ ਹੋਈ ਹੈ, ਜਿਸ ਦੀ ਲਾਸ਼ ਨੂੰ ਸਲੇਮ ਟਾਬਰੀ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਪੜ੍ਹੋ ਇਹ ਵੀ ਖ਼ਬਰ -  ਅਹਿਮ ਖ਼ਬਰ : ਕੋਰੋਨਾ ਵੈਕਸੀਨ ਨਾ ਲਵਾਉਣ ’ਤੇ ਇਨ੍ਹਾਂ ਮੁਲਾਜ਼ਮਾਂ ਨੂੰ ਹੁਣ ਨਹੀਂ ਮਿਲੇਗੀ ‘ਤਨਖ਼ਾਹ’

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਸੋਨੂ ਆਪਣੇ ਪਰਿਵਾਰ ਨਾਲ ਝੁੱਗੀਆਂ ’ਚ ਰਹਿੰਦਾ ਸੀ। ਉਹ ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਬੰਨ੍ਹ ’ਤੇ ਪਸ਼ੂ ਚਰਾਉਣ ਗਿਆ ਹੋਇਆ ਸੀ। ਪਸ਼ੂਆਂ ਦੇ ਪਿੱਛੇ-ਪਿੱਛੇ ਉਹ ਵੀ ਸਤਲੁਜ ’ਚ ਉੱਤਰ ਗਿਆ ਅਤੇ ਡੁੱਬ ਗਿਆ। ਕੁਝ ਦੇਰ ਬਾਅਦ ਸਾਰੇ ਪਸ਼ੂ ਵਾਪਸ ਆ ਗਏ ਪਰ ਉਹ ਘਰ ਵਾਪਸ ਨਹੀਂ ਆਇਆ। ਭਾਲ ਕਰਨ ’ਤੇ ਪਰਿਵਾਰ ਦੇ ਮੈਂਬਰਾਂ ਨੂੰ ਸੋਨੂ ਦਾ ਜਦੋਂ ਕੋਈ ਸੁਰਾਗ ਨਾਲ ਲੱਗਾ ਤਾਂ ਉਨ੍ਹਾਂ ਨੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਪੁਲਸ ਨੇ ਸੋਨੂ ਨੂੰ ਲੱਭਣ ਲਈ ਅਗਲੀ ਸਵੇਰ ਡੇਢ ਦਰਜਨ ਦੇ ਕਰੀਬ ਗੋਤਾਖੋਰਾਂ ਨੂੰ ਸਤਲੁਜ ’ਚ ਉਤਾਰਿਆ ਗਿਆ। ਕਰੀਬ 2 ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਘਟਨਾ ਸਥਾਨ ਤੋਂ ਕੁਝ ਦੂਰ ਉਸ ਦੀ ਲਾਸ਼ ਬਰਾਮਦ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਸੋਨੂ 5 ਭੈਣਾਂ ਦਾ ਇਕਲੌਤਾ ਭਰਾ ਸੀ।

ਪੜ੍ਹੋ ਇਹ ਵੀ ਖਬਰ ਸ਼ਰਾਬੀ ਪਤੀ ਦਾ ਕਾਰਾ : ਪੇਕਿਓਂ ਪੈਸੇ ਨਾ ਲਿਆਉਣ ’ਤੇ ਕਰਦਾ ਸੀ ਕੁੱਟਮਾਰ, ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ

rajwinder kaur

This news is Content Editor rajwinder kaur