ਲੁਧਿਆਣਾ ''ਚ ਕੋਰੋਨਾ ਦਾ ਕਹਿਰ ਜਾਰੀ, 5 ਨਵੇਂ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

05/13/2020 10:19:21 AM

ਲੁਧਿਆਣਾ (ਸਹਿਗਲ, ਕੁਲਵੰਤ) : ਲੁਧਿਆਣਾ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ ਅਤੇ ਲਗਾਤਾਰ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਤੋਂ ਬਾਅਦ ਜਿੱਥੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਹੀ ਪ੍ਰਸ਼ਾਸਨ ਦੀ ਚਿੰਤਾ ਵੀ ਬਹੁਤ ਵੱਧ ਗਈ ਹੈ। ਸ਼ਹਿਰ 'ਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਕੇਸ ਇਕ ਟਾਇਰ ਫੈਕਟਰੀ ਨਾਲ ਸਬੰਧਿਤ ਦੱਸੇ ਜਾ ਰਹੇ ਹਨ, ਜਿਨ੍ਹਾਂ 'ਚ ਕੈਲਾਸ਼ ਨਗਰ ਦਾ 39 ਸਾਲਾ ਵਿਅਕਤੀ, ਲੁਧਿਆਣਾ ਦਾ 57 ਸਾਲਾ ਵਿਅਕਤੀ, ਹੈਬੋਵਾਲ ਕਲਾਂ ਦਾ 41 ਸਾਲਾ ਵਿਅਕਤੀ, ਗੁਰਪਾਲ ਨਗਰ ਦਾ 42 ਸਾਲਾ ਵਿਅਕਤੀ ਅਤੇ ਪੋਸਟ ਆਫਿਸ ਕਾਦੋਂ ਦਾ 25 ਸਾਲਾ ਵਿਅਕਤੀ ਸ਼ਾਮਲ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 141 ਤੱਕ ਪਹੁੰਚ ਗਈ ਹੈ।\

ਇਹ ਵੀ ਪੜ੍ਹੋ : ਲੁਧਿਆਣਾ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਵਲੋਂ ਵੱਡਾ ਹੰਗਾਮਾ, ਜਾਣੋ ਪੂਰਾ ਮਾਮਲਾ
265 ਵਿਅਕਤੀਆਂ ਨੂੰ ਕੀਤਾ ਗਿਆ ਹੋਮ ਕੁਆਰੰਟਾਈਨ
ਸਿਵਲ ਸਰਜਨ ਮੁਤਾਬਕ ਬੀਤੇ ਦਿਨ ਕੋਰੋਨਾ ਵਾਇਰਸ ਦੇ ਸ਼ੱਕੀ ਜਾਂ ਮਰੀਜ਼ਾਂ ਦੇ ਸੰਪਰਕ 'ਚ ਆਏ 265 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ। ਹੁਣ ਤੱਕ ਜ਼ਿਲ੍ਹੇ 'ਚ 4239 ਲੋਕਾਂ ਨੂੰ ਹੋਮ ਕੁਆਰੰਟਾਈਨ 'ਚ ਰੱਖਿਆ ਜਾ ਚੁੱਕਾ ਹੈ, ਜਿਨ੍ਹਾਂ 'ਚੋਂ 2352 ਅਜੇ ਵੀ ਆਪਣਾ ਇਕਾਂਤਵਾਸ ਦਾ ਸਮਾਂ ਪੂਰਾ ਕਰ ਰਹੇ ਹਨ।
45 ਤੋਂ ਜ਼ਿਆਦਾ ਮੁਲਾਜ਼ਮਾਂ ਦੇ ਟੈਸਟ ਆਏ ਨੈਗੇਟਿਵ
ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਦੱਸਿਆ ਕਿ ਹਸਪਤਾਲ ਦੇ 45 ਤੋਂ ਜ਼ਿਆਦਾ ਮੁਲਾਜ਼ਮਾਂ ਦੇ ਟੈਸਟ ਨੈਗੇਟਿਵ ਆ ਚੁੱਕੇ ਹਨ। ਬਾਕੀ ਮੁਲਾਜ਼ਮਾਂ ਦੀਆਂ ਰਿਪੋਰਟਾਂ ਦੀ ਵੀ ਉਡੀਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਹਸਪਤਾਰ ਦੇ ਡਾਕਟਰਾਂ ਅਤੇ ਸਟਾਫ 'ਤੇ ਮਾਣ ਹੈ, ਜੋ ਇਸ ਔਖੀ ਘੜੀ 'ਚ ਮਨੁੱਖਤਾ ਦੀ ਸੇਵਾ 'ਚ ਜੁੱਟੇ ਹੋਏ ਹਨ।
ਇਹ ਵੀ ਪੜ੍ਹੋ : ਲਹਿਰਗਾਗਾ ਨੇੜਲੇ ਪਿੰਡ 'ਚ ਖੌਫਨਾਕ ਵਾਰਦਾਤ, ਨੌਜਵਾਨ ਦਾ ਕਤਲ


 

Babita

This news is Content Editor Babita