ਸਕੂਟਰੀ ਦੀ ਡਿੱਗੀ ''ਚੋਂ ਚੋਰੀ ਕੀਤੇ 5 ਲੱਖ ਰੁਪਏ, ਸ਼ਹਿਰ ''ਚ ਫੈਲੀ ਸਨਸਨੀ

03/22/2017 6:24:04 PM

ਸੰਗਰੂਰ (ਬੇਦੀ) :  ਸਥਾਨਕ ਸ਼ਹਿਰ ''ਚ ਬੁੱਧਵਾਰ ਨੂੰ ਦਿਨ-ਦਿਹਾੜੇ ਇੱਕ ਸਕੂਟਰੀ ''ਚੋਂ ਚੋਰਾਂ ਵੱਲੋਂ 5 ਲੱਖ ਰੁਪਏ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਸ਼ਹਿਰ ''ਚ ਸਨਸਨੀ ਫੈਲ ਗਈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਹੰਸ ਰਾਜ ਸੋਮ ਨਾਥ ਫਰਮ ਅਨਾਜ ਮੰਡੀ ਸੰਗਰੂਰ ਬੈਂਕ ''ਚੋਂ 5 ਲੱਖ ਰੁਪਏ ਕਢਵਾ ਸਕੂਟਰੀ ''ਤੇ ਵਾਪਸ ਜਾ ਰਿਹਾ ਸੀ ਕਿ ਖੰਨਾ ਫਾਊਡੇਸ਼ਨ ਨੇੜੇ ਉਹ ਕੁਝ ਸਮਾਨ ਖਰੀਦਣ ''ਚ ਮਸਰੂਫ ਹੋ ਗਿਆ ਹੈ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਸਕੂਟਰੀ ਦਾ ਲਾਕ ਖੋਲ੍ਹ ਕੇ 5 ਲੱਖ ਰੁਪਏ ਚੋਰੀ ਕੀਤੇ ਅਤੇ ਫਰਾਰ ਹੋ ਗਏ। ਥਾਣੇਦਾਰ ਅਜੈਬ ਸਿੰਘ ਨੇ ਜਾਣਕਾਰੀ ਦਿੰਦਿਆ ਮਲਕੀਤ ਸਿੰਘ ਵੱਲੋਂ ਚੋਰੀ ਮਾਮਲਾ ਦਰਜ ਕਰਵਾਇਆ ਗਿਆ ਅਤੇ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 
 

Babita Marhas

This news is News Editor Babita Marhas