467 ਵੈਗਨ ਝੋਨਾ/ਚੋਲ ਖੁਰਦ-ਬੁਰਦ ਕਰਨ ''ਤੇ 6 ਖਿਲਾਫ ਮਾਮਲਾ ਦਰਜ

04/07/2018 4:54:27 AM

ਅੰਮ੍ਰਿਤਸਰ, (ਅਰੁਣ)- ਜਾਅਲਸਾਜ਼ੀ ਕਰਦਿਆਂ 467 ਵੈਗਨ ਝੋਨਾ/ਚੋਲ ਖੁਰਦ-ਬੁਰਦ ਕੀਤੇ ਜਾਣ ਸਬੰਧੀ ਫੂਡ ਇੰਸਪੈਕਟਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ ਜੰਡਿਆਲਾ ਦੀ ਪੁਲਸ ਨੇ ਇਕ ਪਰਿਵਾਰ ਦੇ 6 ਮੈਂਬਰਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਫੂਡ ਇੰਸਪੈਕਟਰ ਗੁਰਜਿੰਦਰ ਕੁਮਾਰ ਦੀ ਸ਼ਿਕਾਇਤ 'ਤੇ 467 ਵੈਗਨ ਝੋਨਾ/ਚੋਲ ਖੁਰਦ-ਬੁਰਦ ਕਰਨ ਵਾਲੇ ਵੀਰੂ ਮੱਲ ਪੁੱਤਰ ਮੁਲਖ ਰਾਜ ਜੈਨ, ਗੁਲਸ਼ਨ ਜੈਨ ਪੁੱਤਰ ਮੁਲਖ ਰਾਜ, ਨਿਤਿਨ ਜੈਨ ਪੁੱਤਰ ਗੁਲਸ਼ਨ ਜੈਨ, ਨੀਤੂ ਜੈਨ, ਪਤਨੀ ਨਿਤਿਨ ਜੈਨ, ਸੁਧੀਰ ਜੈਨ, ਪੁੱਤਰ ਗੁਲਸ਼ਨ ਜੈਨ ਅਤੇ ਸੋਫੀਆ ਜੈਨ ਪਤਨੀ ਸੁਧੀਰ ਜੈਨ ਵਾਸੀ ਰੇਲਵੇ ਰੋਡ ਜੰਡਿਆਲਾ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਪੁਲਸ ਜਾਂਚ ਕਰ ਰਹੀ ਹੈ।