ਪੰਜਾਬ ਸਰਕਾਰ ਵੱਲੋਂ 45 ਪੁਲਸ ਅਧਿਕਾਰੀਆਂ ਦੇ ਤਬਾਦਲੇ

05/25/2020 9:42:44 PM

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਦੇ 45 ਪੁਲਸ ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਗਿੱਲ ਨੂੰ ਡੀ.ਆਈ.ਜੀ. ਕਾਨੂੰਨ ਤੇ ਵਿਵਸਥਾ, ਪੰਜਾਬ ਅਤੇ ਵਾਧੂ ਚਾਰਜ ਡੀ.ਆਈ.ਜੀ. ਸੀ.ਏ.ਡੀ. ਅਤੇ ਮਹਿਲਾਵਾਂ ਤੇ ਬੱਚਿਆਂ ਵਿਰੁੱਧ ਅਪਰਾਧ, ਐਸ ਬੂਪਥੀ ਨੂੰ ਏ.ਆਈ.ਜੀ. ਸਪੈਸ਼ਲ ਬ੍ਰਾਂਚ 1 ਇੰਟੈਲੀਜੈਂਸ ਪੰਜਾਬ ਚੰਡੀਗੜ੍ਹ, ਕੰਵਲਦੀਪ ਸਿੰਘ ਏ.ਆਈ.ਜੀ. ਸਪੈਸ਼ਲ ਬ੍ਰਾਂਚ 3 ਇੰਟੈਲੀਜੈਂਸ ਪੰਜਾਬ ਚੰਡੀਗੜ੍ਹ, ਡੀ. ਸੁਦਰਵਿਝੀ ਨੂੰ ਡੀ.ਸੀ.ਪੀ. ਡਿਟੈਕਟਿਵ ਜਲੰਧਰ, ਜਤਿੰਦਰ ਸਿੰਘ ਬੈਨੀਪਾਲ ਨੂੰ ਕਮਾਂਡੈਂਟ 27 ਵੀਂ ਬਟਾਲੀਅਨ ਪੀ.ਏ.ਪੀ ਜਲੰਧਰ, ਸਰੀਨ ਕੁਮਾਰ ਨੂੰ ਏ.ਆਈ.ਜੀ. ਪੀਏਪੀ ਜਲੰਧਰ, ਰਵਜੋਤ ਗਰੇਵਾਲ ਨੂੰ ਐਸ.ਪੀ ਦਿਹਾਤੀ ਐਸ.ਏ.ਐਸ.ਨਗਰ, ਦੀਪਕ ਪਾਰੀਕ ਨੂੰ ਏ.ਡੀ.ਸੀ.ਪੀ.-1 ਲੁਧਿਆਣਾ, ਅਸ਼ਵਨੀ ਗੋਤਿਆਲ ਨੂੰ ਏ.ਡੀ.ਸੀ.ਪੀ. ਹੈਡਕੁਆਟਰ ਲੁਧਿਆਣਾ ਅਤੇ ਅਜਿੰਦਰ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ ਰੂਪਨਗਰ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਕੁਲਦੀਪ ਸ਼ਰਮਾ ਨੂੰ ਏ.ਡੀ.ਸੀ.ਪੀ.-4 ਲੁਧਿਆਣਾ, ਮੋਹਨ ਲਾਲ ਨੂੰ ਐਸ.ਪੀ. ਹੈਡਕੁਆਟਰ ਫਾਜ਼ਿਲਕਾ, ਬਲਵਿੰਦਰ ਸਿੰਘ ਰੰਧਾਵਾ ਨੂੰ ਐਸ.ਪੀ. ਪੀ.ਬੀ.ਆਈ. ਆਰਗੇਨਾਈਜ਼ਡ ਕਰਾਈਮ ਐਂਡ ਨਾਰਕੋਟਿਕਸ ਐਸ.ਬੀ.ਐੱਸ. ਨਗਰ, ਗੁਰਪ੍ਰੀਤ ਸਿੰਘ ਨੂੰ ਏ.ਡੀ.ਸੀ.ਪੀ. ਉਦਯੋਗਿਕ ਸੁਰੱਖਿਆ ਲੁਧਿਆਣਾ, ਸਰਤਾਜ ਸਿੰਘ ਚਾਹਲ ਨੂੰ ਏ.ਡੀ.ਸੀ.ਪੀ.-1 ਅੰਮ੍ਰਿਤਸਰ, ਸਿਮਰਤ ਕੌਰ ਨੂੰ ਏ.ਡੀ.ਸੀ.ਪੀ. ਹੈਡਕੁਆਟਰ ਅੰਮ੍ਰਿਤਸਰ, ਹਰਜੀਤ ਸਿੰਘ ਨੂੰ ਏ.ਡੀ.ਸੀ.ਪੀ. ਸਪੈਸ਼ਲ ਬ੍ਰਾਂਚ ਅੰਮ੍ਰਿਤਸਰ, ਰਵੀ ਕੁਮਾਰ ਨੂੰ ਐਸ.ਪੀ. ਹੈਡਕੁਆਟਰ ਜਲੰਧਰ (ਦਿਹਾਤੀ) ਅਤੇ ਵਾਧੂ ਚਾਰਜ ਸਾਈਬਰ ਕ੍ਰਾਈਮ ਜਲੰਧਰ ਰੇਂਜ ਅਤੇ ਸੀਪੀ ਜਲੰਧਰ, ਰਵਿੰਦਰਪਾਲ ਸਿੰਘ ਨੂੰ ਐਸਪੀ ਪੀਬੀਆਈ ਆਰਗੇਨਾੲਜ਼ਡ ਕਰਾਈਮ ਐਂਡ ਨਾਰਕੋਟਿਕਸ ਜਲੰਧਰ ਦਿਹਾਤੀ ਅਤੇ ਅੰਕੁਰ ਗੁਪਤਾ ਨੂੰ ਐਸਪੀ ਹੈਡਕੁਆਟਰ ਰੂਪਨਗਰ ਵਜੋਂ ਤਾਇਨਾਤ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਜਗਜੀਤ ਸਿੰਘ ਨੂੰ ਐਸਪੀ ਸਕਿਉਰਿਟੀ ਐਂਡ ਆਪ੍ਰੇਸ਼ਨਜ਼ ਰੂਪਨਗਰ, ਮਨਵਿੰਦਰਬੀਰ ਸਿੰਘ ਨੂੰ ਐਸਪੀ ਹੈਡਕੁਆਟਰ ਐਸ.ਬੀ.ਐਸ ਨਗਰ, ਬਲਵਿੰਦਰ ਸਿੰਘ ਨੂੰ ਏ.ਸੀ ਚੌਥੀ ਆਈ.ਆਰ.ਬੀ. ਸ਼ਾਹਪੁਰ ਕੰਢੀ ਪਠਾਨਕੋਟ, ਦਿਗਵਿਜੈ ਕਪਿਲ ਨੂੰ ਐਸਪੀ ਇਨਵੈਸਟੀਗੇਸ਼ਨ ਮਾਨਸਾ, ਸੁਰਿੰਦਰ ਕੁਮਾਰ ਨੂੰ ਏ.ਸੀ. 36ਵੀਂ ਬਟਾਲੀਅਨ ਪੀਏਪੀ ਬਹਾਦੁਰਗੜ੍ਹ, ਜਗਦੀਪ ਸਿੰਘ ਨੂੰ ਐਸਪੀ ਅਪਰੇਸ਼ਨਜ਼ ਗੁਰਦਾਸਪੁਰ, ਨਿਰਮਲਜੀਤ ਸਿੰਘ ਨੂੰ ਐਸਪੀ ਪੀਬੀਆਈ ਆਰਗੇਨਾਈਜ਼ਡ ਕਰਾਈਮ ਐਂਡ ਨਾਰਕੋਟਿਕਸ ਬਟਾਲਾ, ਬਲਜੀਤ ਸਿੰਘ ਨੂੰ ਏ.ਸੀ ਪਹਿਲੀ ਸੀ.ਡੀ.ਓ ਬਟਾਲੀਅਨ ਬਹਾਦਰਗੜ੍ਹ, ਪਰਮਿੰਦਰ ਸਿੰਘ ਭੰਡਾਲ ਨੂੰ ਏ.ਡੀ.ਸੀ.ਪੀ. ਟ੍ਰੈਫਿਕ ਅੰਮ੍ਰਿਤਸਰ , ਅਸ਼ਵਨੀ ਕੁਮਾਰ ਨੂੰ ਏ.ਡੀ.ਸੀ.ਪੀ.-2 ਜਲੰਧਰ, ਜਸਵੰਤ ਕੌਰ ਨੂੰ ਏ.ਸੀ. 9ਵੀਂ ਬਟਾਲੀਅਨ ਪੀਏਪੀ ਜਲੰਧਰ, ਗੁਰਮੀਤ ਸਿੰਘ ਨੂੰ ਏ.ਸੀ 7 ਵੀਂ ਬਟਾਲੀਅਨ ਪੀਏਪੀ ਜਲੰਧਰ, ਅਜੈ ਰਾਜ ਸਿੰਘ ਨੂੰ ਐਸਪੀ ਪੀਬੀਆਈ ਬਠਿੰਡਾ, ਅਮਰਜੀਤ ਸਿੰਘ ਘੁੰਮਣ ਨੂੰ ਜ਼ੋਨਲ ਏਆਈਜੀ ਕਰਾਈਮ ਪਟਿਆਲਾ, ਅਮਰਪ੍ਰੀਤ ਸਿੰਘ ਘੁੰਮਣ ਨੂੰ ਏਆਈਜੀ ਆਬਕਾਰੀ ਅਤੇ ਕਰ ਪਟਿਆਲਾ, ਗੁਰਚੈਨ ਸਿੰਘ ਨੂੰ ਏਆਈਜੀ ਟ੍ਰੇਨਿੰਗ ਪੰਜਾਬ ਚੰਡੀਗੜ੍ਹ, ਰਮਿੰਦਰ ਸਿੰਘ ਨੂੰ ਐਸਪੀ ਡਿਟੈਕਟਿਵ ਹੁਸ਼ਿਆਰਪੁਰ, ਧਰਮਵੀਰ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ, ਹਰਪ੍ਰੀਤ ਸਿੰਘ ਨੂੰ ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਜਲੰਧਰ, ਹਰਵਿੰਦਰ ਸਿੰਘ ਨੂੰ ਏ.ਡੀ.ਸੀ.ਪੀ. ਪੀ.ਬੀ.ਆਈ. ਜਲੰਧਰ, ਜਗਜੀਤ ਸਿੰਘ ਸਰੋਆ ਨੂੰ ਏ.ਡੀ.ਸੀ.ਪੀ. ਹੈਡਕੁਆਟਰ ਜਲੰਧਰ, ਮੁਕੇਸ਼ ਕੁਮਾਰ ਨੂੰ ਐਸ.ਪੀ. ਪੀ.ਬੀ.ਆਈ. ਖੰਨਾ, ਗੁਰਦੀਪ ਸਿੰਘ ਨੂੰ ਐਸ.ਪੀ. ਪੀ.ਬੀ.ਆਈ. ਮੋਗਾ, ਰਤਨ ਸਿੰਘ ਬਰਾੜ ਨੂੰ ਐਸ.ਪੀ. ਹੈਡਕੁਆਟਰ ਬਰਨਾਲਾ ਅਤੇ ਸੁਰਿੰਦਰਜੀਤ ਕੌਰ ਨੂੰ ਐਸ.ਪੀ. ਹੈਡਕੁਆਟਰ ਮੋਗਾ ਤਾਇਨਾਤ ਕੀਤਾ ਗਿਆ ਹੈ।

Deepak Kumar

This news is Content Editor Deepak Kumar