ਦਸੂਹਾ: ਸੀ. ਆਈ. ਏ. ਸਟਾਫ ਵੱਲੋਂ ਵੱਡੀ ਮਾਤਰਾ ''ਚ ਸ਼ਰਾਬ ਬਰਾਮਦ

09/21/2019 7:07:28 PM

ਹੁਸ਼ਿਆਰਪੁਰ/ਦਸੂਹਾ (ਝਾਵਰ)— ਸੀ. ਆਈ. ਏ. ਸਟਾਫ ਦਸੂਹਾ ਅਤੇ ਆਬਕਾਰੀ ਵਿਭਾਗ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇਕ ਟਰੱਕ 'ਚੋਂ 405 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਸੀ. ਆਈ. ਏ. ਸਟਾਫ ਦੇ ਇੰਚਾਰਜ ਗਗਨਦੀਪ ਸਿੰਘ ਸੇਖੋਂ ਅਤੇ ਈ. ਟੀ. ਓ. ਹਨੂੰਵੰਤ ਸਿੰਘ ਆਬਕਾਰੀ ਵਿਭਾਗ ਦੀ ਇੰਸਪੈਕਟਰ ਮਨਜੀਤ ਕੌਰ ਨੇ ਦੱਸਿਆ ਕਿ ਇਹ ਸਾਰੀ ਸ਼ਰਾਬ ਦਸੂਹਾ ਨੇੜਿਓਂ ਜੀ. ਟੀ. ਰੋਡ 'ਤੇ ਸਥਿਤ ਇਕ ਢਾਬੇ ਦੇ ਨੇੜੇ ਖੜ੍ਹੇ ਟਰੱਕ 'ਚੋਂ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਲਿਆਂਦੀ ਗਈ ਰਾਜਧਾਨੀ ਵਿਸਕੀ ਮਾਰਕਾ ਇਹ ਸ਼ਰਾਬ ਕਬਜ਼ੇ 'ਚ ਲੈ ਲਈ ਗਈ ਹੈ। ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਸ ਸਬੰਧੀ ਇਕ ਵਿਅਕਤੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਅਸਲ ਸਪਲਾਈਰ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ।

shivani attri

This news is Content Editor shivani attri