ਨਸ਼ੀਲੀਆਂ ਗੋਲੀਆਂ ਸਣੇ 4 ਅੜਿੱਕੇ

10/16/2017 6:42:44 AM

ਫਿਰੋਜ਼ਪੁਰ/ਗੁਰੂਹਰਸਹਾਏ, (ਕੁਮਾਰ, ਆਵਲਾ)- ਫਿਰੋਜ਼ਪੁਰ ਛਾਉਣੀ ਦੇ ਮਿਲਟਰੀ ਫਾਰਮ ਕੋਲ ਤੇ ਪਿੰਡ ਸ਼ਰੀਂਹ ਵਾਲਾ ਅਤੇ ਰਹੀਮੇ ਕੇ ਦੇ ਇਲਾਕੇ ਵਿਚ ਪੁਲਸ ਨੇ 4 ਲੋਕਾਂ ਨੂੰ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਖਿਲਾਫ ਸਬੰਧਿਤ ਥਾਣਿਆਂ ਵਿਚ ਮੁਕੱਦਮੇ ਦਰਜ ਕੀਤੇ ਗਏ ਹਨ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਟੀ. ਐੱਫ. ਫਿਰੋਜ਼ਪੁਰ ਦੇ ਏ. ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ 1180 ਨਸ਼ੀਲੀਆਂ ਗੋਲੀਆਂ ਸਮੇਤ ਕੁਲਦੀਪ ਸਿੰਘ ਉਰਫ ਕਾਲਾ ਵਾਸੀ ਨਜ਼ਦੀਕ ਰੇਲਵੇ ਫਾਟਕ ਭੋਲੂਵਾਲਾ ਨੂੰ ਗ੍ਰਿਫਤਾਰ ਕੀਤਾ ਹੈ। 
ਦੂਸਰੇ ਪਾਸੇ ਏ. ਐੱਸ. ਆਈ. ਗੁਰਦਿਆਲ ਸਿੰਘ ਨੇ ਦੱਸਿਆ ਪਿੰਡ ਸ਼ਰੀਂਹ ਵਾਲਾ ਦੇ ਇਲਾਕੇ ਵਿਚ ਪੁਲਸ ਨੇ 3750 ਨਸ਼ੀਲੀਆਂ ਗੋਲੀਆਂ ਸਮੇਤ ਗੁਰਮੀਤ ਸਿੰਘ ਅਤੇ ਸੋਨੂੰ ਵਾਸੀ ਪਿੰਡ ਖਡੋਜ ਨੂੰ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਰਹੀਮੇ ਕੇ 'ਚ ਪੁਲਸ ਨੇ 220 ਨਸ਼ੀਲੀਆਂ ਗੋਲੀਆਂ ਸਮੇਤ ਜਸਵਿੰਦਰ ਸਿੰਘ ਜੱਸਾ ਨੂੰ ਗ੍ਰਿਫਤਾਰ ਕੀਤਾ ਹੈ।