ਲੁਧਿਆਣਾ ''ਚ ਸਾਢੇ 3 ਕਰੋੜ ਦੀ ਹੈਰੋਇਨ ਸਮੇਤ 4 ਗ੍ਰਿਫਤਾਰ

06/24/2019 4:31:47 PM

ਲੁਧਿਆਣਾ (ਅਨਿਲ) : ਇੱਥੇ ਐੱਸ. ਟੀ. ਐੱਫ. ਦੀ ਟੀਮ ਵਲੋਂ 4 ਨਸ਼ਾ ਤਸਕਰਾਂ ਨੂੰ 750 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪਹਿਲੇ ਮਾਮਲੇ 'ਚ 2 ਸਕੇ ਭਰਾਵਾਂ ਨੂੰ 205 ਗ੍ਰਾਮ ਹੈਰੋਇਨ ਸਮੇਤ ਨਿਊ ਕੁਲਦੀਪ ਨਗਰ ਨੇੜਿਓਂ ਗ੍ਰਿਫਤਾਰ ਕੀਤਾ ਗਿਆ, ਜਦੋਂ ਕਿ ਦੂਜੇ ਮਾਮਲੇ 'ਚ 2 ਤਸਕਰਾਂ ਨੂੰ 500 ਗ੍ਰਾਮ ਹੈਰੋਇਨ ਸਮੇਤ ਜਲੰਧਰ ਬਾਈਪਾਸ ਚੌਂਕ ਲੁਧਿਆਣਾ ਤੋਂ ਕਾਬੂ ਕੀਤਾ ਗਿਆ।

ਪੁਲਸ ਨੇ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇਹ ਦੋਵੇਂ ਨਸ਼ਾ ਤਸਕਰਾਂ ਹੈਰੋਇਨ ਦੀ ਸਪਲਾਈ ਕਰਨ ਲੁਧਿਆਣਾ ਜਾ ਰਹੇ ਸਨ। ਫਿਲਹਾਲ ਪੁਲਸ ਵਲੋਂ ਦੋਸ਼ੀਆਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਸਾਢੇ 3 ਕਰੋੜ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।

Babita

This news is Content Editor Babita