ਪੰਜਾਬ ਦੇ ਇਸ ਹਲਕੇ ''ਚ ਨਾਮੁਰਾਦ ਬੀਮਾਰੀ ਏਡਜ਼ ਦੇ 4 ਮਰੀਜ਼ ਆਏ ਸਾਹਮਣੇ, ਡੂੰਘੀ ਚਿੰਤਾ ''ਚ ਮਾਪੇ

02/16/2017 5:07:04 PM

ਜਲਾਲਾਬਾਦ (ਸੇਤੀਆ) : ਭਾਵੇਂ ਪੰਜਾਬ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਵਲੋਂ ਜਾਨਲੇਵਾ ਬੀਮਾਰੀ ਏਡਜ਼ ਦੇ ਖਿਲਾਫ ਸਮੇਂ-ਸਮੇਂ ''ਤੇ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ ਤਾਂ ਜੋ ਲੋਕ ਅਤੇ ਖਾਸ ਕਰਕੇ ਨਵੀਂ ਪੀੜ੍ਹੀ ਇਸ ਬੀਮਾਰੀ ਦੇ ਕਾਰਣਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੋ ਸਕੇ ਪਰ ਲੱਗਦਾ ਹੈ ਕਿ ਪ੍ਰਸ਼ਾਸਨ ਦੇ ਯਤਨਾਂ ਦੇ ਬਾਵਜੂਦ ਜਲਾਲਾਬਾਦ ਹਲਕੇ ''ਚ ਜਨਵਰੀ ''ਚ ਇਕ ਅਤੇ ਫਰਵਰੀ ''ਚ ਐਚ. ਆਈ. ਵੀ. ਪਾਜ਼ੀਟਿਵ (ਏਡਜ਼) ਦੇ ਤਿੰਨ ਕੇਸ ਸਾਹਮਣੇ ਆਏ ਹਨ। ਇਸ ਦੇ ਪਿੱਛੇ ਜੋ ਕਾਰਨ ਸਾਹਮਣੇ ਆ ਰਹੇ ਹਨ, ਉਸ ਨੂੰ ਦੇਖਦਿਆਂ ਬੱਚਿਆਂ ਦੇ ਮਾਪੇ ਡੂੰਘੀ ਚਿੰਤਾ ''ਚ ਪੈ ਗਏ ਹਨ ਕਿਉਂਕਿ ਜੋ ਕੇਸ ਸਾਹਮਣੇ ਆਏ ਹਨ, ਉਨ੍ਹਾਂ ''ਚ ਕਿਸ਼ੋਰ ਅਵਸਥਾ ਨਾਲ ਸੰਬੰਧਤ ਹੀ ਨੌਜਵਾਨ ਹਨ। 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਸਿਵਿਲ ਹਸਪਤਾਲ ਇੰਦਰਪਾਲ ਸਿੰਘ ਜਲਾਲਾਬਾਦ ਨੇ ਦੱਸਿਆ ਕਿ ਹਸਪਤਾਲ ''ਚ ਇਸ ਫਰਵਰੀ ਮਹੀਨੇ ''ਚ ਐੱਚ. ਆਈ. ਵੀ. ਦੇ ਟੈਸਟ ਸੰਬੰਧੀ ਕੇਸ ਆਏ ਸਨ ਅਤੇ ਇਨ੍ਹਾਂ ''ਚ ਤਿੰਨ ਕੇਸ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਜਨਵਰੀ ਮਹੀਨੇ ''ਚ ਵੀ ਇੱਕ ਕੇਸ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਕੇਸ ''ਚ ਜਾਣਕਾਰੀ ਗੁਪਤ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਕੇਸਾਂ ਵਿੱਚ ਇਸ ਦੀ ਦਵਾਈ ਜ਼ਿਲਾ ਪੱਧਰੀ ਹਸਪਤਾਲਾਂ ''ਚ ਮੁਫਤ ਮਿਲਦੀ ਹੈ। ਐੱਸ. ਐੱਮ. ਓ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਚ. ਆਈ. ਵੀ. ਵਾਰ-ਵਾਰ ਇੱਕ ਤੋਂ ਜ਼ਿਆਦਾ ਲੋਕਾਂ ਨਾਲ ਅਸੁਰੱਖਿਅਤ ਸੰਬੰਧ ਬਣਾਉਣ ਅਤੇ ਸਰਿੰਜਾਂ ਦਾ ਵਾਰ-ਵਾਰ ਪ੍ਰਯੋਗ ਕਰਨ ਨਾਲ ਹੁੰਦਾ ਹੈ। ਇਥੇ ਦੱਸਣਯੋਗ ਹੈ ਕਿ ਜਲਾਲਾਬਾਦ ਹਲਕੇ ਅੰਦਰ ਚਿੱਟੇ ਦੇ ਰੂਪ ਵਿੱਚ ਵਿਕਣ ਵਾਲੇ ਨਸ਼ੇ ਦਾ ਸੇਵਨ ਕਰਨ ਲਈ ਨੌਜਵਾਨ ਸਰਿੰਜਾਂ ਦਾ ਇਸਤੇਮਾਲ ਕਰਦੇ ਹਨ ਪਰ ਜਦੋਂ ਇਨ੍ਹਾਂ ਸਰਿੰਜਾਂ ਨੂੰ ਵਾਰ-ਵਾਰ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ ਤਾਂ ਇਹ ਏਡਜ਼ ਦਾ ਕਾਰਣ ਬਣ ਜਾਂਦੀਆਂ ਹਨ। ਜਲਾਲਾਬਾਦ ''ਚ ਸਾਹਮਣੇ ਆਏ ਕੇਸਾਂ ਵਿੱਚ ਵੀ ਏਡਜ਼ ਲਈ ਇਨ੍ਹਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ। 

Babita Marhas

This news is News Editor Babita Marhas