ਮਾਘੀ ਮੇਲੇ ਦੌਰਾਨ 392 ਲੋਕਾਂ ਨੇ ਖੂਨਦਾਨ ਕੀਤਾ

01/16/2018 4:07:50 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ ਸੁਖਪਾਲ ਢਿੱਲੋਂ)— ਮਾਘੀ ਦੇ ਮੇਲੇ ਦੌਰਾਨ ਸੰਕਲਪ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਚਾਰ ਰੋਜ਼ਾ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦੌਰਾਨ ਪੰਜਾਬ ਸਟੇਟ ਬਲੱਡ ਟਰਾਂਸਫਿਊਜਨ ਸਰਵਿਸਜ਼ ਚੰਡੀਗੜ•ਵੱਲੋਂ ਮੋਬਾਇਲ ਬਲੱਡ ਬੈਂਕ ਬੱਸ ਭੇਜੀ ਗਈ ਅਤੇ ਇਹ ਬੱਸ ਪੂਰੇ ਮੇਲੇ ਵਿਚ ਘੁੰਮਦੀ ਰਹੀ। ਲੋਕਾਂ ਨੇ ਇਨ੍ਹਾਂ ਚਾਰ ਦਿਨਾਂ ਵਿਚ 392 ਯੂਨਿਟ ਖੂਨ ਦਾਨ ਕੀਤਾ। ਉਪਰੋਕਤ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦਿੱਤੀ। ਇਸ ਸਮੇਂ ਸੁਸਾਇਟੀ ਦੇ ਚੇਅਰਪਰਸਨ ਡਾ : ਜਗਮੋਹਨ ਕੌਰ ਢਿੱਲੋਂ, ਬਖਤਾਵਰ ਸਿੰਘ ਮਾਨ ਨੇ ਦੱਸਿਆ ਕਿ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾੜ , ਐਸ ਐੱਮ. ਓ. ਡਾ : ਸੁਮਨ ਵਧਾਵਨ, ਸਮਾਜ ਸੇਵਕ ਡਾ. ਨਰੇਸ਼ ਪਰੂਥੀ, ਸੰਦੀਪ ਕਟਾਰੀਆ, ਡਾ. ਸ਼ੁਨੀਲ ਬਾਂਸਲ, ਮਨਪ੍ਰੀਤ ਸਿੰਘ ਮਾਨ ਸਮੇਂ ਸਮੇਂ ਸਿਰ ਪੁੱਜੇ ਜਦਕਿ ਗੁਰਚਰਨ ਸਿੰਘ ਸੰਧੂ, ਦਿਨੇਸ਼ ਕੁਮਾਰ, ਹਰਬੰਸ ਲਾਲ, ਅਮਨਪ੍ਰੀਤ ਕੌਰ, ਜਸਪ੍ਰੀਤ ਸਿੰਘ, ਤੇਜਿੰਦਰ ਸਿੰਘ, ਬਿੰਦਰ ਸਿੰਘ, ਹਰਭਗਵਾਨ, ਸੁਰਿੰਦਰ ਕੁਮਾਰ, ਹਰਮੇਸ਼ ਸਿੰਘ, ਭਵਕਿਰਤ ਸਿੰਘ ਸੰਧੂ, ਸ਼ਮਿੰਦਰਪਾਲ ਕੌਰ ਆਦਿ ਨੇ ਸਹਿਯੋਗ ਦਿੱਤਾ।