35 ਲੱਖ ''ਚ ਅਮਰੀਕਾ ਦੇ ਸੁਪਨੇ ਦਿਖਾ ਰਹੇ ਕਬੂਤਰਬਾਜ਼!

03/24/2018 5:27:28 AM

ਕਪੂਰਥਲਾ, (ਭੂਸ਼ਣ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੈਕਸੀਕੋ ਅਮਰੀਕਾ ਬਾਰਡਰ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਸਮੱਗਲਿੰਗ ਨੂੰ ਰੋਕਣ ਲਈ ਸਖ਼ਤ ਉਪਾਅ ਕਰਨ ਦਾ ਐਲਾਨ ਕਰ ਕੇ ਸੂਬੇ 'ਚ ਸਰਗਰਮ ਕਬੂਤਰਬਾਜ਼ਾਂ ਨੂੰ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਦੁਨੀਆ ਦੇ ਖਤਰਨਾਕ ਰਸਤਿਆਂ ਵਿਚ ਸ਼ੁਮਾਰ ਹੋਣ ਵਾਲੀ ਇਸ ਬਾਰਡਰ ਦੇ ਰਸਤਿਆਂ ਨੌਜਵਾਨਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 30 ਤੋਂ 35 ਲੱਖ ਰੁਪਏ ਲੈਣ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਕਪੂਰਥਲਾ ਜ਼ਿਲਾ ਸਮੇਤ ਦੋਆਬੇ ਦੇ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਸਂੈਕੜੇ ਨੌਜਵਾਨ ਅਮਰੀਕਾ ਜਾਣ ਲਈ ਗਵਾਟੇਮਾਲਾ ਅਤੇ ਮੈਕਸੀਕੋ 'ਚ ਬੈਠੇ ਬਾਰਡਰ ਪਾਰ ਕਰਨ ਦਾ ਇੰਤਜ਼ਾਰ ਕਰ ਰਹੇ ਹਨ, ਜੋਕਿ ਅਮਰੀਕਾ ਜਾਣ ਦੇ ਚੱਕਰ 'ਚ ਕਪੂਰਥਲਾ ਜ਼ਿਲਾ ਸਮੇਤ ਦੋਆਬਾ ਨਾਲ ਸਬੰਧਤ ਕਈ ਨੌਜਵਾਨਾਂ ਦੇ ਸਮੁੰਦਰ 'ਚ ਡੁਬਣ ਅਤੇ ਹੋਰ ਕਾਰਨਾਂ ਤੋਂ ਮੌਤ ਦੇ ਮੂੰਹ ਵਿਚ ਚਲੇ ਜਾਣ ਨਾਲ ਵੀ ਇਹ ਸਿਲਸਿਲਾ ਬੰਦ ਨਹੀਂ ਹੋ ਰਿਹਾ ਹੈ । 
ਟਰੰਪ ਨੇ ਸੱਤਾ ਸੰਭਾਲਦੇ ਹੀ ਕੀਤਾ ਸੀ 
ਮੈਕਸੀਕੋ ਬਾਰਡਰ 'ਤੇ ਸਖਤੀ ਦਾ ਐਲਾਨ 
ਮੈਕਸੀਕੋ ਰਾਹੀਂ ਅਮਰੀਕਾ ਵਿਚ ਹਰ ਸਾਲ ਹਜ਼ਾਰਾਂ ਲੋਕਾਂ ਦੀ ਨਾਜਾਇਜ਼ ਐਂਟਰੀ ਨੂੰ ਵੇਖਦੇ ਹੋਏ ਇਸ ਸਾਲ ਅਮਰੀਕਾ ਵਿਚ ਸੱਤਾ ਸੰਭਾਲਣ ਵਾਲੇ ਰਾਸ਼ਟਰਪਤੀ ਡੋਨਾਲਡ ਟੰਰਪ ਨੇ ਮੈਕਸੀਕੋ ਬਾਰਡਰ 'ਤੇ ਵਿਸ਼ਾਲ ਦੀਵਾਰ ਬਣਾਉਣ ਦਾ ਐਲਾਨ ਕਰਦੇ ਹੋਏ ਸਖਤੀ ਕਰਨ ਦਾ ਐਲਾਨ ਕੀਤਾ ਸੀ ਤਾਂਕਿ ਮੈਕਸੀਕੋ ਦੇ ਰਸਤੇ ਅਮਰੀਕਾ ਵਿਚ ਵੜਨ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਿਆ ਜਾ ਸਕੇ ਪਰ ਅਮਰੀਕਾ ਮੈਕਸੀਕੋ ਬਾਰਡਰ ਦੇ ਹਜ਼ਾਰਾਂ ਕਿਲੋਮੀਟਰ ਲੰਮੀ ਹੋਣ ਦੇ ਕਾਰਨ ਫਿਲਹਾਲ ਇਹ ਕੰਮ ਸਿਰੇ ਨਹੀਂ ਚੜ੍ਹ ਸਕਿਆ ਹੈ । ਜਿਸ ਦੇ ਕਾਰਨ ਅੱਜ ਵੀ ਮੈਕਸੀਕੋ ਕਬੂਤਰਬਾਜ਼ਾਂ ਨੂੰ ਸਵਰਗ ਬਣਾ ਰਿਹਾ ਹੈ । 
ਕਪੂਰਥਲਾ ਸਮੇਤ ਦੋਆਬੇ ਦੇ ਕਈ 
ਨੌਜਵਾਨਾਂ ਦੀ ਹੋ ਚੁੱਕੀ ਹੈ ਮੌਤ 
ਕਬੂਤਰਬਾਜ਼ ਗ਼ੈਰ-ਕਾਨੂੰਨੀ ਤੌਰ 'ਤੇ ਨੌਜਵਾਨਾਂ ਨੂੰ ਅਮਰੀਕਾ ਭੇਜਣ ਲਈ ਸਭ ਤੋਂ ਪਹਿਲਾਂ ਦੱਖਣੀ ਅਮਰੀਕੀ ਦੇਸ਼ ਗਵਾਟੇਮਾਲਾ ਭੇਜਦੇ ਹਨ। ਜਿਥੇ ਨਾਲ ਉਨ੍ਹਾਂ ਨੂੰ ਖਤਰਨਾਕ ਰਸਤਿਆਂ ਦੀ ਮਦਦ ਨਾਲ ਪਨਾਮਾ ਤੋਂ ਹੋ ਕੇ ਮੈਕਸੀਕੋ ਵਿਚ ਭੇਜਿਆ ਜਾਂਦਾ ਹੈ। ਜਿਸ ਦੌਰਾਨ ਕਈ ਨੌਜਵਾਨ ਡੂੰਘੇ ਪਾਣੀ 'ਚ ਡੁੱਬ ਕੇ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ, ਉਥੇ ਹੀ ਕੁਝ ਦਿਨ ਪਹਿਲਾਂ ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਕੁਝ ਨੌਜਵਾਨਾਂ ਦੇ ਪਨਾਮਾ ਨਹਿਰ ਵਿਚ ਡੁਬਣ ਦਾ ਮਾਮਲਾ ਦੇਸ਼ ਭਰ 'ਚ ਸੁਰਖੀਆ ਵਿਚ ਰਿਹਾ ਸੀ। ਇਸ ਦੇ ਬਾਵਜੂਦ ਵੀ ਨੌਜਵਾਨ ਵਰਗ ਵਿਚ ਇਨ੍ਹਾਂ ਖਤਰਨਾਕ ਰਸਤੇ ਨਾਲ ਅਮਰੀਕਾ ਜਾਣ ਦਾ ਕਰੇਜ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। 
ਘੱਟ ਪੜ੍ਹੇ ਲਿਖੇ ਤੇ ਆਈਲੈੱਟਸ ਪਾਸ ਨਾ ਕਰਨ ਵਾਲੇ 
ਨੌਜਵਾਨ ਕਰਦੇ ਹਨ ਇਨ੍ਹਾਂ ਰਸਤਿਆਂ ਦਾ ਇਸਤੇਮਾਲ
ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਵਿਚ ਸੂਬੇ ਨਾਲ ਸਬੰਧਤ ਹਜ਼ਾਰਾਂ ਨੌਜਵਾਨਾਂ ਦੇ ਸਟੱਡੀ ਵੀਜ਼ਾ 'ਤੇ ਚਲੇ ਜਾਣ ਦੇ ਕਾਰਨ ਜਿਥੇ ਕਬੂਤਰਬਾਜ਼ਾਂ ਦੀਆਂ ਗਤੀਵਿਧੀਆਂ ਵਿਚ ਕਾਫ਼ੀ ਹੱਦ ਤਕ ਕਮੀ ਆਈ ਹੈ। ਉਥੇ ਹੀ ਅਮਰੀਕਾ ਜਾਣ ਲਈ ਇਸ ਖਤਰਨਾਕ ਰਸਤਿਆਂ ਦਾ ਇਸਤੇਮਾਲ ਉਹੀ ਨੌਜਵਾਨ ਕਰਦੇ ਹਨ, ਜੋ ਜਾਂ ਤਾਂ ਘੱਟ ਪੜ੍ਹੇ ਲਿਖੇ ਹੁੰਦੇ ਹਨ ਜਾਂ ਫਿਰ ਆਈਲੈੱਟਸ ਪਾਸ ਨਹੀਂ ਕਰ ਪਾÀੁਂਦੇ। ਜਿਸ ਦੇ ਕਾਰਨ ਉਹ ਆਪਣੀ ਜਾਨ ਦੀ ਬਾਜ਼ੀ ਲਗਾਉਣ ਤੋਂ ਵੀ ਨਹੀਂ ਡਰਦੇ । 
ਪੰਜਾਬ ਦੇ ਕਈ ਥਾਣਿਆਂ 'ਚ ਮਾਮਲੇ ਦਰਜ 
ਮੈਕਸੀਕੋ ਤੋਂ ਅਮਰੀਕਾ ਜਾਣ ਦੇ ਚੱਕਰ ਵਿਚ ਆਪਣਾ ਭਵਿੱਖ ਤਬਾਹ ਕਰ ਚੁੱਕੇ ਕਈ ਨੌਜਵਾਨਾਂ ਦੀ ਸ਼ਿਕਾਇਤ ਤੇ ਸੂਬੇ ਦੇ ਵੱਖ-ਵੱਖ ਥਾਣਾ ਖੇਤਰਾਂ ਦੀ ਪੁਲਸ ਵੱਲੋਂ ਵੱਡੀ ਗਿਣਤੀ ਵਿਚ ਮਾਮਲੇ ਦਰਜ ਕਰਨ ਦੇ ਬਾਵਜੂਦ ਵੀ ਇਸ ਧੰਦੇ ਵਿਚ ਲੱਖਾਂ ਦੀ ਆਮਦਨੀ ਹੋਣ ਦੇ ਕਾਰਨ ਕਬੂਤਰਬਾਜ਼ਾਂ ਦਾ ਲਾਲਚ ਘੱਟ ਨਹੀਂ ਹੋ ਰਿਹਾ ਹੈ, ਜੋ ਕਿ ਕਈ ਨੌਜਵਾਨਾਂ ਦੇ ਮੌਤ ਦੇ ਮਾਮਲਿਆਂ ਨੂੰ ਵੇਖਦੇ ਹੋਏ ਪੁਲਸ ਵੱਡੀ ਗਿਣਤੀ ਵਿਚ ਕਬੂਤਰਬਾਜ਼ਾਂ ਨੂੰ ਸਲਾਖਾਂ ਦੇ ਪਿੱਛੇ ਭੇਜ ਚੁੱਕੀ ਹੈ ਪਰ ਜਾਗਰੂਕਤਾ ਦੇ ਬਾਵਜੂਦ ਵੀ ਇਨ੍ਹਾਂ ਕਬੂਤਰਬਾਜ਼ਾਂ ਦੀਆਂ ਗਤੀਵਿਧੀਆਂ ਚਰਮ 'ਤੇ ਹਨ।