315 ਬੋਰ ਰਾਈਫਲ ਤੇ 5 ਜ਼ਿੰਦਾ ਰੌਂਦਾਂ ਸਣੇ 2 ਕਾਬੂ, 2 ਫਰਾਰ

07/16/2018 12:29:45 PM

ਤਰਨਤਾਰਨ,   (ਰਾਜੂ, ਭਾਟੀਆ)-  ਥਾਣਾ ਕੱਚਾ-ਪੱਕਾ ਦੀ ਪੁਲਸ ਨੇ 315 ਬੋਰ ਰਾਈਫਲ, 5 ਜ਼ਿੰਦਾ ਰੌਂਦ, ਦਾਤਰ  ਤੇ ਇਕ ਕਿਰਪਾਨ ਸਮੇਤ ਦੋ ਵਿਅਕਤੀਅਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ  ਭੱਜਣ ’ਚ ਕਾਮਯਾਬ ਹੋ ਗਏ ਹਨ।
ਜਾਣਕਾਰੀ ਅਨੁਸਾਰ ਐੱਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਦੌਰਾਨ ਬੱਸ ਅੱਡਾ ਕੱਚਾ-ਪੱਕਾ ਵਿਖੇ ਨਾਕੇ  ਦੌਰਾਨ ਇਕ ਚਿੱਟੇ ਰੰਗ ਦੀ ਕਾਰ ਆਈ-20 ਨੰਬਰ ਪੀ. ਬੀ. 29 ਯੂ 7272 ਨੂੰ ਸ਼ੱਕ ਦੇ  ਆਧਾਰ ’ਤੇ ਰੋਕਿਆ, ਜਿਸ ਦੀ ਪਿਛਲੀ ਸੀਟ ’ਤੇ ਬੈਠੇ 2 ਨੌਜਵਾਨ ਸੁਖਜਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਰੱਤੋਕੇ, ਸੁੱਖਾ ਸਿੰਘ ਪੁੱਤਰ ਚੰਨਾ ਸਿੰਘ ਵਾਸੀ ਭੂਰਾ ਕੌਨਾ ਮੌਕਾ ਤੋਂ ਭੱਜਣ ਵਿਚ ਕਾਮਯਾਬ ਹੋ ਗਏ,  ਜਦਕਿ ਕਾਰ ਦੀ ਅਗਲੀ ਸੀਟ ’ਤੇ ਖੱਬੇ ਪਾਸੇ ਬੈਠੇ ਨੌਜਵਾਨ ਪ੍ਰਭਜੀਤ ਸਿੰਘ ਉਰਫ ਪ੍ਰਭਾ ਪੁੱਤਰ ਪ੍ਰਤਾਪ ਸਿੰਘ ਵਾਸੀ ਆਸਲ ਉਤਾਡ਼ ਦੇ ਕਬਜ਼ੇ ’ਚੋਂ ਇਕ ਰਾਈਫਲ 315 ਬੋਰ ਸਮੇਤ 5 ਜ਼ਿੰਦਾ ਰੌਂਦ ਬਰਾਮਦ ਕੀਤੇ ਅਤੇ ਡਰਾਈਵਰੀ ਕਰ ਰਹੇ ਪੰਜਾਬ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਗਜ਼ਲ ਨੂੰ ਕਾਬੂ ਕੀਤਾ ਜੋ ਕਾਰ ਦਾ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਸਕਿਆ ਅਤੇ  ਉਸ ਦੇ ਕਬਜ਼ੇ ’ਚੋਂ ਪਿਛਲੀ ਸੀਟ ’ਤੇ ਪਈ ਦਾਤਰ  ਤੇ ਇਕ  ਕਿਰਪਾਨ ਬਰਾਮਦ ਕੀਤੀ ਗਈ। ਇਸ ਸਬੰਧੀ ਤਫਤੀਸ਼ੀ ਅਫਸਰ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।