3 ਭੈਣਾਂ ਦੇ ਇਕਲੌਤੇ ਭਰਾ ਦਾ ਕਤਲ

09/22/2017 12:28:06 AM

ਸੰਗਰੂਰ/ਸੁਨਾਮ/ਦਿੜ੍ਹਬਾ ਮੰਡੀ,(ਬੇਦੀ, ਬਾਂਸਲ, ਸਰਾਓ)— ਪਿੰਡ ਮਹਿਲਾ ਚੌਕ ਵਿਖੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। 
ਜਾਣਕਾਰੀ ਅਨੁਸਾਰ ਪਿੰਡ 'ਚੋਂ ਲੰਘਦੀ ਡਰੇਨ ਦੇ ਕੰਢੇ ਤੋਂ ਇਕ 25 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਪੁਲਸ ਨੂੰ ਸ਼ੱਕ ਹੈ ਕਿ ਨੌਜਵਾਨ ਦਾ ਮੋਟਰਸਾਈਕਲ ਰੋਕ ਕੇ ਕਿਸੇ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕੀਤਾ ਹੈ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਨ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਥਾਣਾ ਮਹਿਲਾ ਚੌਕ ਦੇ ਐੱਸ. ਐੱਚ. ਓ. ਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਸ਼ਰਮਾ ਪੁੱਤਰ ਬਾਬੂ ਰਾਮ ਵਜੋਂ ਹੋਈ ਹੈ, ਜੋ ਆਪਣੇ ਨਾਨਕੇ ਪਿੰਡ ਮਹਿਲਾ ਚੌਕ ਵਿਖੇ ਕਾਫੀ ਸਮੇਂ ਤੋਂ ਰਹਿੰਦਾ ਸੀ।
ਥਾਣਾ ਸਦਰ ਸੁਨਾਮ ਦੇ ਮੁਖੀ ਨੇ ਦੱਸਿਆ ਕਿ ਮੁਕੇਸ਼ ਕੁਮਾਰ ਦੀ ਮਾਸੀ ਨੀਲਮ ਰਾਣੀ ਪੁੱਤਰੀ ਸ਼੍ਰੀ ਮੂਨੀ ਦੇ ਬਿਆਨਾਂ ਦੇ ਆਧਾਰ 'ਤੇ 
ਧਾਰਾ 302 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਉਹ ਖੁਦ ਇਸ ਕੇਸ ਦੀ ਤਫਤੀਸ਼ ਕਰ ਰਹੇ ਹਨ ।