4 ਲੱਖ ਦੀ ਠੱਗੀ ਮਾਰਨ ਦੇ ਦੋਸ਼ ''ਚ 3 ਨਾਮਜ਼ਦ

01/15/2018 12:36:24 AM

ਫਿਰੋਜ਼ਪੁਰ, (ਕੁਮਾਰ, ਮਲਹੋਤਰਾ)- 4 ਵਿਅਕਤੀਆਂ ਨਾਲ ਵਿਦੇਸ਼ਾਂ 'ਚੋਂ ਸਾਮਾਨ ਲਿਆਉਣ ਦੇ ਮਾਮਲੇ 'ਚ 4 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ 3 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਦੱਈ ਸੁਰਜੀਤ ਸਿੰਘ ਪੁੱਤਰ ਜਿਊਣ ਸਿੰਘ ਵਾਸੀ ਸੁੱਧ ਸਿੰਘ ਵਾਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਪਰਮਜੀਤ ਕੌਰ ਨੇ ਉਸ ਨਾਲ ਤੇ ਉਸਦੇ 4 ਰਿਸ਼ਤੇਦਾਰਾਂ ਨਾਲ ਵਿਦੇਸ਼ਾਂ 'ਚੋਂ ਸਾਮਾਨ ਲਿਆਉਣ ਦੇ ਕਾਰੋਬਾਰ ਵਿਚ ਹੇਰਾ-ਫੇਰੀ ਕਰਦਿਆਂ 4 ਲੱਖ ਰੁਪਏ ਦੀ ਠੱਗੀ ਮਾਰੀ ਹੈ।