ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ''ਚ ''ਕੋਰੋਨਾ'' ਦਾ ਕੋਹਰਾਮ, 3 ਨਵੇਂ ਮਰੀਜ਼ਾਂ ਦੀ ਪੁਸ਼ਟੀ

05/07/2020 1:09:41 PM

ਚੰਡੀਗੜ੍ਹ : ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ 'ਚ ਕੋਰੋਨਾ ਵਾਇਰਸ ਕਾਰਨ ਕੋਹਰਾਮ ਮਚਿਆ ਹੋਇਆ ਹੈ। ਵੀਰਵਾਰ ਸਵੇਰ ਨੂੰ ਕਾਲੋਨੀ ਨਾਲ ਸਬੰਧਿਤ 5 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਦੁਪਿਹਰ ਸਮੇਂ 3 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਨਵੇਂ ਮਰੀਜ਼ਾਂ 'ਚ  65 ਅਤੇ 58 ਸਾਲ ਦੀਆਂ 2 ਔਰਤਾਂ ਅਤੇ ਇਕ 20 ਸਾਲਾਂ ਦਾ ਨੌਜਵਾਨ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਚੰਡੀਗੜ੍ਹ 'ਚ ਹੁਣ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 132 ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਨਾ ਖੁੱਲ੍ਹੇ 'ਸ਼ਰਾਬ ਦੇ ਠੇਕੇ', ਜਾਣੋ ਕੀ ਰਿਹਾ ਕਾਰਨ
GMCH-32 'ਚ ਵਧ ਗਏ ਨੇ ਮਰੀਜ਼
ਜੀ. ਐੱਮ. ਸੀ. ਐੱਚ.-16 ਦੇ ਮੈਡੀਕਲ ਸੁਪਰਡੈਂਟ ਪ੍ਰੋ. ਵਰਿੰਦਰ ਨਾਗਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ 40 ਪੇਸ਼ੈਂਟ ਬੈੱਡ ਰੱਖਣ ਲਈ ਕਿਹਾ ਸੀ ਪਰ ਜ਼ਿਆਦਾ ਮਰੀਜ਼ਾਂ ਦੇ ਆਉਣ ਨਾਲ ਹਸਪਤਾਲ ਦੀ ਕੋਵਿਡ ਬੈੱਡਾਂ ਦੀ ਗਿਣਥੀ 70 ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਨੂੰ ਅਪ੍ਰੈਲ ਮਹੀਨੇ 'ਚ 88 ਫੀਸਦੀ ਮਾਲੀ ਨੁਕਸਾਨ, ਕੈਪਟਨ ਨੇ 'ਸੋਨੀਆ' ਨੂੰ ਦੱਸਿਆ

ਕੋਰੋਨਾ ਸ਼ੱਕੀ ਮਰੀਜ਼ਾਂ ਨੂੰ ਇੱਥੇ ਰੱਖਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਲੱਛਣ ਦੇਖ ਕੇ ਦੋ ਦਿਨ ਬਾਅਦ ਕੋਰੋਨਾ ਟੈਸਟ ਕੀਤਾ ਜਾਂਦਾ ਸੀ ਪਰ ਹੁਣ ਐਡਮਿਸ਼ਨ ਦੇ ਨਾਲ ਹੀ ਟੈਸਟ ਕਰ ਦਿੱਤੇ ਜਾਂਦੇ ਹਨ ਅਤੇ ਪਾਜ਼ੇਟਿਵ ਆਉਣ 'ਤੇ ਉਨ੍ਹਾਂ ਨੂੰ ਪੀ. ਜੀ. ਆਈ. ਭੇਜ ਦਿੱਤਾ ਜਾਂਦਾ ਹੈ। ਜੀ. ਐੱਮ. ਸੀ. ਐੱਚ.-32 ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਬੀ. ਐੱਸ. ਚਵਨ ਦਾ ਕਹਿਣਾ ਹੈ ਕਿ ਹਸਪਤਾਲ ਨੇ ਮਰੀਜ਼ ਰੱਖਣ ਤੋਂ ਮਨ੍ਹਾਂ ਨਹੀਂ ਕੀਤਾ ਹੈ। ਹਾਲੇ ਪ੍ਰਸ਼ਾਸਨ ਵਲੋਂ ਇਸ ਸਬੰਧ 'ਚ ਗੱਲ ਚੱਲ ਰਹੀ ਹੈ। ਹਸਪਤਾਲ ਮਰੀਜ਼ਾਂ ਦੀ ਐਡਮਿਸ਼ਨ, ਟਰੀਟਮੈਂਟ ਨੂੰ ਲੈ ਕੇ ਪਲਾਨ ਕਰ ਰਿਹਾ ਹੈ। ਪਲਾਨਿੰਗ ਤੋਂ ਬਾਅਦ ਹੀ ਮਰੀਜ਼ਾਂ ਨੂੰ ਹਸਪਤਾਲ 'ਚ ਭਰਤੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨਹੀਂ ਲੱਗ ਰਹੀ 'ਕੋਰੋਨਾ' ਨੂੰ ਬ੍ਰੇਕ, 5 ਨਵੇਂ ਮਰੀਜ਼ਾਂ ਨਾਲ 129 ਤੱਕ ਪੁੱਜਾ ਅੰਕੜਾ


 

Babita

This news is Content Editor Babita