ਅੰਮ੍ਰਿਤਸਰ ''ਚ ਫਾਇਰਿੰਗ ਦੌਰਾਨ, 3 ਲੋਕ ਜ਼ਖਮੀਂ

11/27/2018 9:27:12 AM

ਅੰਮ੍ਰਿਤਸਰ : ਸ਼ਹਿਰ ਦੇ ਗੁਰੂ ਨਾਨਕ ਪੁਰਾ ਇਲਾਕੇ 'ਚ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਰੰਜਿਸ਼ ਦੇ ਚੱਲਦਿਆਂ ਅਚਾਨਕ ਗੋਲੀਆਂ ਮਾਰ ਕੇ 3 ਲੋਕਾਂ ਨੂੰ ਜ਼ਖਮੀਂ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਗੁਰਮੇਜ ਸਿੰਘ ਦਾ ਬੱਚਾ ਭੋਲਾ ਨਾਂ ਦੇ ਵਿਅਕਤੀ ਦੀ ਦੁਕਾਨ ਬਾਹਰ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਗੁੱਸੇ 'ਚ ਆਏ ਭੋਲਾ ਨੇ ਬੱਚੇ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਦੋਹਾਂ ਪਰਿਵਾਰਾਂ 'ਚ ਬਹਿਸਬਾਜ਼ੀ ਸ਼ੁਰੂ ਹੋ ਗਈ ਅਤੇ ਜਦੋਂ ਆਪਸ 'ਚ ਰਾਜੀਨਾਮਾ ਹੋਣ ਦੀ ਗੱਲ ਆਈ ਤਾਂ ਰਾਜੀਨਾਮੇ ਦੌਰਾਨ ਹੀ ਝਗੜਾ ਹੋ ਗਿਆ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਜੀਨਾਮੇ ਲਈ ਬੁਲਾਇਆ ਗਿਆ ਸੀ ਪਰ ਭੋਲਾ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ 'ਤੇ ਸਿੱਧੀਆਂ ਗੋਲੀਆਂ ਹੀ ਚਲਾ ਦਿੱਤੀਆਂ, ਜਿਸ ਕਾਰਨ 3 ਲੋਕ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਭੋਲਾ ਇਲਾਕੇ 'ਚ ਨਾਜਾਇਜ਼ ਕੰਮ ਕਰਦਾ ਹੈ ਤੇ ਉਸ ਨੂੰ ਸਿਆਸੀ ਸ਼ੈਅ ਵੀ ਮਿਲੀ ਹੋਈ ਹੈ। ਫਿਲਹਾਲ ਮਾਮਲੇ ਸਬੰਧੀ ਪੁਲਸ ਨੇ ਪੀੜਤਾਂ ਦੇ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Babita

This news is Content Editor Babita