ਲੱਖਾਂ ਰੁਪਏ ਖਰਚ ਬੇਔਲਾਦ ਜੋੜਾ ਬੈਠ ਗਿਆ ਸੀ ਹਾਰ ਕੇ, ਅਖੀਰ 20 ਸਾਲਾਂ ਬਾਅਦ ਰੱਬ ਨੇ ਦਿੱਤਾ ਛੱਪਰ ਪਾੜ ਕੇ

08/19/2017 11:06:40 AM

ਲੁਧਿਆਣਾ (ਸਹਿਗਲ, ਬੀ. ਐੱਨ.) : ਸਿਆਣੇ ਅਕਸਰ ਕਹਿੰਦੇ ਹਨ ਕਿ ਰੱਬ ਦੇ ਘਰ ਦੇਰ ਹੈ, ਹਨ੍ਹੇਰ ਨਹੀਂ ਅਤੇ ਜਦੋਂ ਉਹ ਦਿੰਦਾ ਹੈ ਤਾਂ ਫਿਰ ਛੱਪਰ ਪਾੜ ਕੇ ਦਿੰਦਾ ਹੈ। ਅਜਿਹੀ ਹੀ ਮਿਸਾਲ ਰਾਏਕੋਟ 'ਚ ਦੇਖਣ ਨੂੰ ਮਿਲੀ, ਇੱਥੋਂ ਦੇ ਰਹਿਣ ਵਾਲੇ ਇਕ ਬੇਔਲਾਦ ਜੋੜੇ  ਨੇ ਔਲਾਦ ਦਾ ਸੁੱਖ ਲੈਣ ਲਈ ਲੱਖਾਂ ਰੁਪਿਆਂ ਹੀ ਖਰਚ ਦਿੱਤੇ ਪਰ ਹੁਣ ਰੱਬ ਨੇ 20 ਸਾਲਾਂ ਬਾਅਦ ਉਨ੍ਹਾਂ ਨੂੰ ਛੱਪਰ ਪਾ ਕੇ ਦੇ ਦਿੱਤਾ ਹੈ। ਉਨ੍ਹਾਂ ਦੇ ਘਰ ਇਕੱਠੇ ਤਿੰਨ ਬੱਚਿਆਂ ਨੇ ਜਨਮ ਲਿਆ ਹੈ। ਰੱਬ ਦੀ ਮਿਹਰਬਾਨੀ ਅਤੇ ਡਾਕਟਰਾਂ ਦੀ ਮਿਹਨਤ ਸਦਕਾ ਇਸ ਜੋੜੇ ਦੇ ਘਰ ਬੱਚਿਆਂ ਦੀ ਕਿਲਕਾਰੀਆਂ ਗੂੰਜੀਆਂ ਹਨ। ਇਸ ਬੇਔਲਾਦ ਪਤੀ-ਪਤਨੀ ਨੇ ਆਪਣਾ ਇਲਾਜ ਧਿਆਣਾ ਦੇ ਡਾ. ਸੁਮਿਤਾ ਸੋਫਤ ਹਸਪਤਾਲ 'ਚ ਸ਼ੁਰੂ ਕਰਵਾਇਆ। ਡਾ. ਸੁਮਿਤਾ ਸੋਫਤ ਨੇ ਦੱਸਿਆ ਕਿ ਪੰਜਾਬ ਦੇ ਰਾਏਕੋਟ ਦੀ ਰਹਿਣ ਵਾਲੀ ਸੁਖਜੀਤ ਕੌਰ ਅਤੇ ਉਸ ਦਾ ਪਤੀ ਹਰਜੀਤ ਸਿੰਘ ਉਨ੍ਹਾਂ ਦੇ ਕੋਲ ਇਲਾਜ ਲਈ ਆਏ। ਜਾਂਚ ਵਿਚ ਉਕਤ ਔਰਤ ਦੀ ਮਾਹਵਾਰੀ ਵਿਚ ਗੜਬੜ ਅਤੇ ਬੱਚੇਦਾਨੀ ਵਿਚ ਰਸੌਲੀਆਂ ਪਾਈਆਂ ਗਈਆਂ। ਇਲਾਜ ਸ਼ੁਰੂ ਕਰਨ ਤੋਂ ਬਾਅਦ ਨਵੀਆਂ ਤਕਨੀਕਾਂ ਨਾਲ ਇਲਾਜ ਸ਼ੁਰੂ ਕੀਤਾ, ਜਿਸ ਵਿਚ ਸਫਲਤਾ ਮਿਲੀ ਅਤੇ ਸੁਖਜੀਤ ਕੌਰ ਨੇ ਇੱਕੋ ਸਮੇਂ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਸੁਖਜੀਤ ਕੌਰ ਦਾ ਕਹਿਣਾ ਹੈ ਕਿ ਉਹ 20 ਸਾਲ ਵਿਚ ਔਲਾਦ ਦੇ ਸੁੱਖ ਲਈ ਕਈ ਜਗ੍ਹਾ ਭਟਕੀ ਪਰ ਡਾ. ਸੁਮਿਤਾ ਸੋਫਤ ਹਸਪਤਾਲ ਵਿਚ ਇਲਾਜ ਕਰਵਾਉਣ ਤੋਂ ਬਾਅਦ ਜੋ ਸੁੱਖ ਅਤੇ ਖੁਸ਼ੀ ਉਨ੍ਹਾਂ ਨੂੰ ਮਿਲੀ ਹੈ, ਉਹ ਬਿਆਨ ਨਹੀਂ ਕਰ ਸਕਦੀ।