ਅਮਰੀਕਾ ਭੇਜਣ ਦੇ ਨਾਂ ''ਤੇ 25 ਲੱਖ ਠੱਗੇ; ਮੁਲਜ਼ਮ ਗ੍ਰਿਫ਼ਤਾਰ

01/20/2018 2:52:48 AM

ਕਾਠਗੜ੍ਹ, (ਰਾਜੇਸ਼)- ਨਰਸਿੰਗ ਦਾ ਕੋਰਸ ਕਰ ਰਹੀ ਇਕ ਲੜਕੀ ਨਾਲ ਵਿਆਹ ਕਰਵਾ ਕੇ ਅਮਰੀਕਾ ਭੇਜਣ ਦੇ ਨਾਂ 'ਤੇ 25 ਲੱਖ ਦੀ ਠੱਗੀ ਮਾਰਨ ਦੇ ਮਾਮਲੇ 'ਚ ਥਾਣਾ ਬਲਾਚੌਰ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਵਰਿੰਦਰ ਕੁਮਾਰ ਥਾਣਾ ਬਲਾਚੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰੀਤਮ ਦਾਸ ਪੁੱਤਰ ਤੇਲੂ ਰਾਮ ਵਾਸੀ ਰੁੜਕੀ ਖੁਰਦ ਥਾਣਾ ਬਲਾਚੌਰ ਦੁਬਈ 'ਚ ਕੰਮ ਕਰਦਾ ਹੈ। ਜਸਵੀਰ ਪੁੱਤਰ ਤਰਸੇਮ ਲਾਲ ਵਾਸੀ ਮਹਿਤਪੁਰ ਉਲੱਦਣੀ ਨੇ ਉਸ ਦੇ ਪੁੱਤਰ ਅਵਤਾਰ ਚੋਪੜਾ ਦਾ ਇਕ ਨਰਸਿੰਗ ਦਾ ਕੋਰਸ ਕਰਦੀ ਲੜਕੀ ਰੀਤੂ (ਕਾਲਪਨਿਕ ਨਾਮ) ਨਾਲ ਵਿਆਹ ਕਰ ਕੇ ਅਮਰੀਕਾ ਭੇਜਣ ਦੇ ਨਾਂ 'ਤੇ ਉਸ ਕੋਲੋਂ 25 ਲੱਖ ਰੁਪਏ ਮੰਗੇ। ਉਸ ਦੀਆਂ ਗੱਲਾਂ 'ਚ ਆ ਕੇ ਮੈਂ ਉਸ ਨੂੰ ਸਾਰੇ ਪੈਸੇ ਦੇ ਦਿੱਤੇ ਪਰ ਇਸ ਤੋਂ ਬਾਅਦ ਉਹ ਮੈਨੂੰ ਲਾਰੇ ਹੀ ਲਾਉਂਦਾ ਰਿਹਾ। ਨਾ ਤਾਂ ਉਸ ਨੇ ਮੇਰੇ ਲੜਕੇ ਨੂੰ ਬਾਹਰ ਭੇਜਿਆ ਤੇ ਨਾ ਪੈਸੇ ਵਾਪਸ ਕੀਤੇ। ਪੁਲਸ ਨੇ ਜਾਂਚ ਮਗਰੋਂ ਉਕਤ ਨੂੰ ਗ੍ਰਿਫ਼ਤਾਰ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ 4 ਦਿਨ ਦੇ ਪੁਲਸ ਰਿਮਾਂਡ 'ਤੇ ਲੈ ਲਿਆ ਗਿਆ ਹੈ।