ਸਿਵਲ ਹਸਪਤਾਲ 'ਚ ਡਿਲਿਵਰੀਆਂ ਦੀ ਗਿਣਤੀ ਵਧਾਉਣ ਨਾਲ ਡਾਕਟਰਾਂ ’ਤੇ ਵਧਿਆ ਬੋਝ, ਰੋਜ਼ ਹੋ ਰਹੇ 25 ਤੋਂ ਵਧੇਰੇ ਆਪ੍ਰੇਸ਼ਨ

12/16/2022 5:33:50 PM

ਜਲੰਧਰ (ਸੁਰਿੰਦਰ)- ਮਹਿੰਗੇ ਇਲਾਜ ਕਾਰਨ ਲੋਕ ਨਿੱਜੀ ਹਸਪਤਾਲਾਂ ਵੱਲੋਂ ਮੂੰਹ ਮੋੜਨ ਲੱਗ ਗਏ ਹਨ। ਖ਼ਾਸ ਕਰਕੇ ਗਰਭਵਤੀ ਔਰਤਾਂ ਆਪਣਾ ਚੈੱਕਅਪ ਹੁਣ ਸਿਵਲ ਹਸਪਤਾਲ ਵਿਚ ਕਰਵਾ ਰਹੀਆਂ ਹਨ। ਇਹੀ ਨਹੀਂ, ਚੰਗੇ ਘਰਾਣਿਆਂ ਦੀਆਂ ਔਰਤਾਂ ਵੀ ਸਿਵਲ ਹਸਪਤਾਲ ਵਿਚ ਡਿਲਿਵਰੀ ਲਈ ਆ ਰਹੀਆਂ ਹਨ। ਸਟਾਫ ਦੀ ਘਾਟ ਕਾਰਨ ਡਿਲਿਵਰੀਆਂ ਦਾ ਬੋਝ ਡਾਕਟਰਾਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਰੋਜ਼ਾਨਾ 25 ਤੋਂ ਵੱਧ ਡਿਲਿਵਰੀਆਂ ਹੋ ਰਹੀਆਂ ਹਨ, ਜਿਨ੍ਹਾਂ ਵਿਚ ਨਾਰਮਲ ਡਿਲਿਵਰੀਆਂ ਜ਼ਿਆਦਾ ਹੋ ਰਹੀਆਂ ਹਨ। ਡਾਕਟਰ ਇਸ ਗੱਲ ਨੂੰ ਪਹਿਲ ਦੇ ਰਹੇ ਹਨ ਕਿ ਜਿੰਨਾ ਹੋ ਸਕੇ, ਔਰਤਾਂ ਨਾਰਮਲ ਰਹਿ ਕੇ ਬੱਚੇ ਨੂੰ ਜਨਮ ਦੇਣ। ਇਸ ਨਾਲ ਜੱਚਾ-ਬੱਚਾ ਦੋਵੇਂ ਸਿਹਤਮੰਦ ਰਹਿੰਦੇ ਹਨ। ਪਿਛਲੇ ਸਾਲ ਨਵੰਬਰ 2021 ਵਿਚ 18537 ਦੇ ਲਗਭਗ ਓ. ਪੀ. ਡੀ. ਸਨ, ਜਿਨ੍ਹਾਂ ਵਿਚੋਂ 2051 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ। ਇਸ ਸਾਲ ਨਵੰਬਰ 2022 ਵਿਚ 25950 ਓ. ਪੀ. ਡੀ. ਹੋਈਆਂ ਹਨ ਅਤੇ 2965 ਮਰੀਜ਼ਾਂ ਨੂੰ ਦਾਖ਼ਲ ਕਰਕੇ ਇਲਾਜ ਕੀਤਾ ਗਿਆ। ਇਸੇ ਤਰ੍ਹਾਂ ਪਿਛਲੇ ਸਾਲ 2021 ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ 4300 ਔਰਤਾਂ ਦੇ ਆਪ੍ਰੇਟ ਹੋ ਚੁੱਕੇ ਹਨ। ਇਨ੍ਹਾਂ ਸਾਰੇ ਕੇਸਾਂ ਵਿਚ ਮਾਂ ਤੇ ਬੱਚਾ ਦੋਵੇਂ ਹੀ ਸਿਹਤਮੰਦ ਕਰਕੇ ਘਰ ਭੇਜੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ :  ਝਾਰਖੰਡ ਤੋਂ ਕੋਲੇ ਦੀ ਰੇਲਵੇ ਰੈਕ ਪਹੁੰਚੀ ਰੂਪਨਗਰ, CM ਮਾਨ ਦਾ ਦਾਅਵਾ ਹੁਣ 30 ਸਾਲ ਤੱਕ ਨਹੀਂ ਹੋਵੇਗੀ ਕੋਲੇ ਦੀ ਘਾਟ

ਪ੍ਰਾਈਵੇਟ ਹਸਪਤਾਲਾਂ ’ਚ 50 ਹਜ਼ਾਰ ਖ਼ਰਚ ਤਾਂ ਸਿਵਲ ’ਚ ਵੇਖਿਆ ਜਾਵੇ ਤਾਂ ਕੋਈ ਖ਼ਰਚ ਨਹੀਂ
ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਗਰਭਵਤੀ ਔਰਤਾਂ ਦੀ ਓ. ਪੀ. ਡੀ. ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਪਹਿਲਾਂ ਇਸ ਸੀਜ਼ਨ ਵਿਚ ਆ ਕੇ ਡਿਲਿਵਰੀ ਘੱਟ ਹੁੰਦੀ ਸੀ ਪਰ ਇਸ ਸਾਲ ਐਵਰੇਜ 25 ਦੇ ਲਗਭਗ ਡਾਕਟਰ ਕੇਸ ਕਰ ਰਹੀਆਂ ਹਨ। ਪ੍ਰਾਈਵੇਟ ਹਸਪਤਾਲ ਵਿਚ ਨਾਰਮਲ ਡਿਲਿਵਰੀ ਵੀ ਕਰਵਾਉਣੀ ਹੋਵੇ ਤਾਂ 30 ਤੋਂ 40 ਹਜ਼ਾਰ ਰੁਪਏ ਖਰਚ ਆ ਜਾਵੇਗੀ। ਜੇਕਰ ਸਿਜ਼ੇਰੀਅਨ ਕਰਵਾਉਣਾ ਪੈ ਜਾਵੇ ਤਾਂ ਖਰਚ 50 ਹਜ਼ਾਰ ਤੋਂ ਉਪਰ ਪਹੁੰਚ ਜਾਂਦਾ ਹੈ। ਸਿਵਲ ਹਸਪਤਾਲ ਵਿਚ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਮਿਲਣ ਕਾਰਨ ਹੁਣ ਵਧੇਰੇ ਔਰਤਾਂ ਹਸਪਤਾਲ ਵਿਚ ਹੀ ਡਿਲਿਵਰੀ ਕਰਵਾ ਰਹੀਆਂ ਹਨ ਪਰ ਸਟਾਫ ਘੱਟ ਹੋਣ ਕਾਰਨ ਦਿੱਕਤ ਪੈਦਾ ਹੋ ਰਹੀ ਹੈ।

ਜਿਹੜੀ ਡਿਲਿਵਰੀ ਪੋਸਟਫੋਨ ਅਤੇ ਸਮੇਂ ਤੋਂ ਪਹਿਲਾਂ ਕਰਵਾ ਰਹੇ, ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀਆਂ ਦੇ ਰਹੇ ਹਦਾਇਤਾਂ
ਡਾਕਟਰ ਨੇ ਦੱਸਿਆ ਕਿ ਕੁਝ ਕੇਸ ਅਜਿਹੇ ਆ ਰਹੇ ਹਨ, ਜਿਨ੍ਹਾਂ ਵਿਚ ਜੋੜੇ ਇਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਅਤੇ ਬੇਟੀ ਜਾਂ ਤਾਂ ਨਵੇਂ ਸਾਲ ਵਾਲੇ ਦਿਨ ਪੈਦਾ ਹੋਣ ਜਾਂ ਫਿਰ ਉਨ੍ਹਾਂ ਦੇ ਜਨਮ ਦਿਨ ’ਤੇ। ਅਜਿਹੇ ਕੇਸਾਂ ਵਿਚ ਉਹ ਜੋੜਿਆਂ ਨੂੰ ਸਮਝਾ ਰਹੇ ਹਨ ਕਿ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਨਾਲ ਪ੍ਰੇਸ਼ਾਨੀ ਵਧ ਸਕਦੀ ਹੈ। ਜਿਹੜਾ ਸਮਾਂ ਡਾਕਟਰ ਵੱਲੋਂ ਡਿਲਿਵਰੀ ਦਾ ਦਿੱਤਾ ਗਿਆ ਹੈ, ਉਸੇ ਦੇ ਹਿਸਾਬ ਨਾਲ ਡਿਲਿਵਰੀ ਕੀਤੀ ਜਾਵੇ ਤਾਂ ਵਧੀਆ ਰਹੇਗਾ, ਨਹੀਂ ਤਾਂ ਆਪ੍ਰੇਟ ਹੀ ਕਰਨਾ ਪਵੇਗਾ।

20-21 ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ ਓ. ਪੀ. ਡੀ.

ਮਹੀਨਾ  ਅਪ੍ਰੈਲ  ਮਈ ਜੂਨ ਜੁਲਾਈ ਅਗਸਤ ਸਤੰਬਰ  ਅਕਤੂਬਰ  ਨਵੰਬਰ ਦਸੰਬਰ
ਓ. ਪੀ. ਡੀ.  11839 9841 10947 9804 18255 20845 19244 18537 15637

ਇਹ ਵੀ ਪੜ੍ਹੋ :  ਪਟਿਆਲਾ 'ਚ ਸੁੱਤੇ ਪਏ ਨੌਜਵਾਨ ਨਾਲ ਵਾਪਰਿਆ ਭਾਣਾ, ਇਕਲੌਤੇ ਕਮਾਊ ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

2022 ਅਪ੍ਰੈਲ ਤੋਂ ਲੈ ਕੇ ਨਵੰਬਰ ਤੱਕ ਓ. ਪੀ. ਡੀ.

ਮਹੀਨਾ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ  
ਓ. ਪੀ. ਡੀ. 23915 25772 25143   27528 27853  26806 24785 25950    

 

2021 ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ ਨਾਰਮਲ ਤੇ ਸਿਜ਼ੇਰੀਅਨ

ਮਹੀਨਾ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ
ਨਾਰਮਲ 186   145      181   283      370  357  391 323  137
ਸਿਜ਼ੇਰੀਅਨ 109  114 116 166   182 196    245   190 65   

2022 ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ ਨਾਰਮਲ ਤੇ ਸਿਜ਼ੇਰੀਅਨ

ਮਹੀਨਾ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ
ਨਾਰਮਲ 224 222  223   310 378  365    355  359 300 
ਸਿਜ਼ੇਰੀਅਨ 143 137 159 213  258  229  229 261  300 

  ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

shivani attri

This news is Content Editor shivani attri