ਗੁਰੂਹਰਸਹਾਏ ''ਚ ਵੱਡੀ ਵਾਰਦਾਤ, ਹਥਿਆਰਾਂ ਦੀ ਨੋਕ ''ਤੇ ਕਰੀਬ 22 ਵਿਅਕਤੀਆਂ ਨੇ ਅਗਵਾ ਕੀਤੀ ਜਵਾਨ ਕੁੜੀ

05/18/2023 2:47:35 PM

ਗੁਰੂਹਰਸਹਾਏ (ਸੁਨੀਲ ਵਿੱਕੀ) : ਗੋਲੂ ਕੇ ਮੋੜ ਵਿਖੇ ਕਰੀਬ 22 ਲੋਕਾਂ ਵੱਲੋਂ ਇਕ ਘਰ ’ਚ ਦਾਖ਼ਲ ਹੋ ਕੇ ਭੰਨਤੋੜ ਕਰਨ ਅਤੇ ਹਥਿਆਰਾਂ ਦੀ ਨੋਕ ’ਤੇ 22 ਸਾਲਾ ਕੁੜੀ ਅਗਵਾ ਕਰ ਕੇ ਲਿਜਾਣ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਦੀ ਪੁਲਸ ਵਲੋਂ ਮਨਦੀਪ ਸਿੰਘ, ਲਵਪ੍ਰੀਤ ਸਿੰਘ, ਬਲਦੇਵ ਸਿੰਘ, ਬੁੱਧ ਸਿੰਘ, ਬਲਵਿੰਦਰ ਸਿੰਘ, ਵੰਸ਼ ਦੀਪੂ, ਕਾਲੜਾ ਕਰਿਆਨਾ ਸਟੋਰ ਵਾਲਾ ਦੇ ਮੁੰਡੇ ਅਤੇ 14-15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸਦੀ ਜਾਣਕਾਰੀ ਦਿੰਦੇ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਮੁੱਦਈ ਨਿਸ਼ਾਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗੁੱਦੜ ਪੰਜ ਗਰਾਈਂ ਨੇ ਦੋਸ਼ ਲਗਾਉਂਦੇ ਦੱਸਿਆ ਕਿ ਮੁਦੱਈ ਤੇ ਉਸਦਾ ਪਰਿਵਾਰ ਆਪਣੇ ਘਰ ਵਿਚ ਸੋਂ ਰਿਹਾ ਸੀ।

ਇਹ ਵੀ ਪੜ੍ਹੋ- ਤੇਜ਼ ਹਨੇਰੀ ਤੇ ਝੱਖੜ ਨੇ ਨਾਭਾ 'ਚ ਕੀਤਾ ਭਾਰੀ ਨੁਕਸਾਨ, ਤਸਵੀਰਾਂ 'ਚ ਦੇਖੋ ਖੌਫ਼ਨਾਕ ਮੰਜ਼ਰ

ਇਸ ਦੌਰਾਨ ਮੁੱਦਈ ਨੇ ਮਕਾਨ ਦੇ ਥੱਲੇ ਮੇਨ ਗੇਟ ਤੋੜਣ ਦੀਆਂ ਆਵਾਜ਼ਾਂ ਸੁਣੀਆਂ ਤੇ ਗੇਟ ਖੋਲ੍ਹ ਕੇ ਨਾਮਜ਼ਦ ਦੋਸ਼ੀ ਅੰਦਰ ਆ ਗਏ ਤੇ ਪੋੜੀਆਂ ਵਾਲਾ ਗੇਟ ਖੋਹਣ ਦੀ ਕੋਸ਼ਿਸ਼ ਕੀਤੀ, ਜੋ ਨਾ ਖੁੱਲ੍ਹਾ ਤਾਂ ਉਸ ਉਪਰ ਕਾਪੇ-ਕ੍ਰਿਪਾਨਾ ਆਦਿ ਮਾਰਨ ਲੱਗੇ, ਗਾਲੀ-ਗਲੋਚ ਕਰਨ ਲੱਗੇ ਅਤੇ ਧਮਕੀਆਂ ਦਿੰਦੇ ਰਹੇ।

ਇਹ ਵੀ ਪੜ੍ਹੋ- ਕੁਦਰਤ ਦਾ ਕਹਿਰ! ਤੇਜ਼ ਝੱਖੜ ਦੀ ਲਪੇਟ 'ਚ ਆਉਣ ਕਾਰਨ ਕਿਸਾਨ ਤੇ ਮਜ਼ਦੂਰ ਦੀ ਮੌਤ

ਇਨ੍ਹਾਂ ’ਚੋਂ ਕੁਝ ਵਿਅਕਤੀਆਂ ਨੇ ਗੇਟ ਉਪਰ ਲੱਗੇ ਸ਼ੀਸ਼ੇ ਤੋੜ ਕੇ ਅੰਦਰ ਪੀਸੀਆਂ ਹੋਈਆਂ ਲਾਲ ਮਿਰਚਾਂ ਸੁੱਟ ਦਿੱਤੀਆਂ ਪਰ ਮੁਦੱਈ ਨੇ ਡਰਦੇ ਹੋਏ ਗੇਟ ਨਹੀਂ ਖੋਲ੍ਹਿਆ। ਫਿਰ ਉਕਤ ਵਿਅਕਤੀਆਂ ਦੂਜੇ ਗੇਟ ਨੂੰ ਧੱਕੇ ਮਾਰ ਕੇ ਕੁੰਡੀ ਤੋੜ ਕੇ ਅੰਦਰ ਆ ਗਏ, ਜਿਨ੍ਹਾਂ ’ਚੋਂ ਕਈ ਦੋਸ਼ੀਆਂ ਕੋਲ ਪਿਸਟਲ ਅਤੇ 12 ਬੋਰ ਬੰਦੂਕ, ਕਾਪੇ ਆਦਿ ਸਨ, ਜੋ ਮੁਦੱਈ ਦੇ ਪਰਿਵਾਰ ਦੀ ਕੁੱਟਮਾਰ ਕਰਨ ਲੱਗੇ ਤਾਂ ਮਨਦੀਪ ਸਿੰਘ ਨੇ ਆਪਣਾ ਪਿਸਟਲ ਮੁਦੱਈ ਦੇ ਸਿਰ ’ਤੇ ਰੱਖ ਦਿੱਤਾ। ਮੁੱਦਈ ਅਨੁਸਾਰ ਨਾਮਜ਼ਦ ਦੋਸ਼ੀ ਉਸਦੀ ਭੈਣ ਨੂੰ ਹਥਿਆਰਾਂ ਦੀ ਨੋਕ ’ਤੇ ਅਗਵਾ ਕਰ ਕੇ ਲੈ ਗਏ। ਪੁਲਸ ਵਲੋਂ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਅਤੇ ਕੁੜੀ ਬਰਾਮਦ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto