ਜਲੰਧਰ ਜ਼ਿਲ੍ਹੇ ''ਚ ਮੁੜ ਤੇਜ਼ੀ ਨਾਲ ਫੈਲਣ ਲੱਗਾ ਕੋਰੋਨਾ, 22 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ, ਜਾਣੋ ਤਾਜ਼ਾ ਹਾਲਾਤ

04/19/2023 11:09:37 AM

ਜਲੰਧਰ (ਰੱਤਾ)–ਜ਼ਿਲ੍ਹੇ ਵਿਚ ਇਕ ਵਾਰ ਫਿਰ ਕੋਰੋਨਾ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਮੰਗਲਵਾਰ ਨੂੰ 100 ਸਾਲ ਦੇ ਬਜ਼ੁਰਗ ਅਤੇ 9 ਸਾਲ ਦੀ ਬੱਚੀ ਸਮੇਤ ਕੁੱਲ 22 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਨੂੰ ਮੰਗਲਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 22 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ ਇਹ ਸਾਰੇ ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਪਾਏ ਗਏ। ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਵਿਚ ਜਿੱਥੇ 100, 91 ਅਤੇ 83 ਸਾਲ ਦੇ ਬਜ਼ੁਰਗ ਅਤੇ 9 ਸਾਲ ਦੀ ਬੱਚੀ ਸ਼ਾਮਲ ਹੈ, ਉਥੇ ਹੀ ਕੁਝ ਨੌਜਵਾਨ ਵੀ ਇਸ ਦੀ ਲਪੇਟ ਵਿਚ ਆਏ ਹਨ। ਇਹ ਮਰੀਜ਼ ਮੁਹੱਲਾ ਗੋਬਿੰਦਗੜ੍ਹ, ਦਿਲਬਾਗ ਨਗਰ, ਮਖਦੂਮਪੁਰਾ, ਇਮਾਮ ਨਾਸਿਰ, ਸਿਲਵਰ ਰੈਜ਼ੀਡੈਂਸੀ, ਕੱਟੜਾ ਮੁਹੱਲਾ, ਬਸਤੀ ਦਾਨਿਸ਼ਮੰਦਾਂ, ਨਿਊ ਦਸਮੇਸ਼ ਨਗਰ, ਖੁਰਲਾ ਕਿੰਗਰਾ ਅਤੇ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਵਿਜੀਲੈਂਸ ਟੀਮ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਜੁੜੀ ਸੰਸਥਾ ’ਤੇ ਮਾਰਿਆ ਛਾਪਾ

ਜ਼ਿਕਰਯੋਗ ਹੈ ਕਿ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਸਿਹਤ ਮਹਿਕਮੇ ਨੇ ਜ਼ਿਲ੍ਹੇ ਵਿਚ 25,36,565 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਸਤੇ ਲਏ ਅਤੇ ਇਨ੍ਹਾਂ ਵਿਚੋਂ 81,469 ਦੀ ਰਿਪੋਰਟ ਪਾਜ਼ੇਟਿਵ ਆਈ। ਪਾਜ਼ੇਟਿਵ ਆਉਣ ਵਾਲੇ ਕੁੱਲ ਮਰੀਜ਼ਾਂ ਵਿਚੋਂ 79,400 ਰਿਕਵਰ ਅਤੇ 1986 ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਜ਼ਿਲ੍ਹੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 83 ਹੈ ਅਤੇ ਇਨ੍ਹਾਂ ਐਕਟਿਵ ਕੇਸਾਂ ਵਿਚੋਂ ਇਕ ਪੀ. ਜੀ. ਆਈ. ਚੰਡੀਗੜ੍ਹ, 14 ਮਿਲਟਰੀ ਹਸਪਤਾਲ, 2 ਇਨੋਸੈਂਟ ਹਾਰਟਸ ਹਸਪਤਾਲ, 2 ਟੈਗੋਰ ਹਸਪਤਾਲ ਅਤੇ ਕੈਪੀਟੋਲ ਹਸਪਤਾਲ, ਸਿੱਕਾ ਹਸਪਤਾਲ, ਪਟੇਲ ਹਸਪਤਾਲ, ਅੰਕੁਰ ਹਸਪਤਾਲ ਅਤੇ ਪਿਮਸ ਵਿਚ 1-1 ਮਰੀਜ਼ ਇਲਾਜ ਕਰਵਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਕੋਰੋਨਾ ਦੇ 9 ਅਜਿਹੇ ਮਰੀਜ਼ ਵੀ ਇਲਾਜ ਅਧੀਨ ਹਨ, ਜਿਹੜੇ ਕਿ ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਨੂੰ ਮਿਲੇ 900 ਕਰੋੜ ਤੋਂ ਵਧੇਰੇ ਰੁਪਏ, ਸਰਵੇ ਰਿਪੋਰਟ 'ਚ ਹੋਇਆ ਵੱਡਾ ਖ਼ੁਲਾਸਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri