ਨਾਕਾ ਲਾ ਕੇ ਕੱਟੇ 20 ਟਰੱਕਾਂ ਦੇ ਚਲਾਨ

11/20/2017 6:22:02 AM

ਗੁਰਦਾਸਪੁਰ, (ਵਿਨੋਦ, ਦੀਪਕ)- ਸਹਾਇਕ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ ਨੇ ਬਰਿਆਰ ਬਾਈਪਾਸ ਨਜ਼ਦੀਕ ਨਾਕਾ ਲਾ ਕੇ ਬਿਨਾਂ ਦਸਤਾਵੇਜ਼ਾਂ ਤੋਂ ਚੱਲਣ ਵਾਲੀਆਂ ਗੱਡੀਆਂ ਨੂੰ ਬਾਊਂਡ ਕੀਤਾ। ਅਧਿਕਾਰੀ ਦੀ ਚੈਕਿੰਗ ਦੀ ਸੂਚਨਾ ਮਿਲਦੇ ਹੀ ਟਰੱਕ ਤੇ ਬੱਸ ਚਾਲਕਾਂ 'ਚ ਹੜਕੰਪ ਮਚ ਗਿਆ। ਪਠਾਨਕੋਟ ਤੋਂ ਗੁਰਦਾਸਪੁਰ ਵੱਲ ਆਉਣ ਵਾਲੀਆਂ ਕੁਝ ਨਿੱਜੀ ਕੰਪਨੀ ਦੀਆਂ ਬੱਸਾਂ ਨੂੰ ਤਾਂ ਆਪਣਾ ਰੂਟ ਬਦਲਦੇ ਹੋਏ ਯਾਤਰੀਆਂ ਨੂੰ ਦਿਹਾਤੀ ਖੇਤਰਾਂ 'ਚੋਂ ਲੈ ਕੇ ਜਾਣਾ ਪਿਆ। 
ਚੈਕਿੰਗ ਦੌਰਾਨ ਸਹਾਇਕ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਚਰਨ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਨੈਸ਼ਨਲ ਹਾਈਵੇ 'ਤੇ ਨਾਕੇ ਦੌਰਾਨ ਟਰੈਕਟਰ-ਟਰਾਲੀਆਂ ਦਾ ਕਾਮਰਸ਼ੀਅਲ ਪ੍ਰਯੋਗ ਕੀਤੇ ਜਾਣ 'ਤੇ ਚਲਾਨ ਕੱਟੇ ਗਏ ਤੇ ਨਾਲ ਹੀ ਜਿਨ੍ਹਾਂ ਚਾਲਕਾਂ ਨੇ ਆਪਣੇ ਵਾਹਨਾਂ ਦੇ ਦਸਤਾਵੇਜ਼ ਪੂਰੇ ਨਹੀਂ ਰੱਖੇ, ਉਨ੍ਹਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਓਵਰ ਸਪੀਡ, ਰੇਸ ਡਰਾਈਵਿੰਗ ਤੇ ਬਿਨਾਂ ਦਸਤਾਵੇਜ਼ਾਂ ਦੇ ਵਾਹਨ ਚਲਾਉਣ ਵਾਲੇ ਲੋਕਾਂ 'ਤੇ ਟਰਾਂਸਪੋਰਟ ਵਿਭਾਗ ਸਖ਼ਤ ਕਾਰਵਾਈ ਕਰੇਗਾ।