ਚੰਡੀਗੜ੍ਹ ਤੋਂ ਵ੍ਰਿੰਦਾਵਨ, ਰਿਸ਼ੀਕੇਸ਼, ਚੰਬਾ ਤੇ ਹਰਿਦੁਆਰ ਲਈ ਬੱਸ ਸੇਵਾ ਸ਼ੁਰੂ

05/05/2023 2:47:10 PM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਾਸੀਆਂ ਨੂੰ ਲੰਬੇ ਰੂਟ ਲਈ ਹੁਣ 20 ਹੋਰ ਨਵੀਆਂ ਐੱਚ. ਵੀ. ਏ. ਸੀ. ਬੱਸਾਂ ਮਿਲ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਬੱਸਾਂ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ। ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਵੀਰਵਾਰ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਟਰਾਂਸਪੋਰਟ ਵਿਭਾਗ ਨੇ ਇਨ੍ਹਾਂ ਬੱਸਾਂ ਦੀ ਡਲਿਵਰੀ ਲਈ ਲੇਲੈਂਡ ਨੂੰ ਕੰਮ ਅਲਾਟ ਕੀਤਾ ਸੀ। ਵਿਭਾਗ ਨੇ ਕੁੱਲ 11.20 ਕਰੋੜ ਰੁਪਏ ਦੀ ਲਾਗਤ ਨਾਲ ਇਹ ਬੱਸਾਂ ਖ਼ਰੀਦੀਆਂ ਹਨ। ਹੁਣ ਵ੍ਰਿੰਦਾਵਨ, ਰਿਸ਼ੀਕੇਸ਼, ਚੰਬਾ, ਹਰਿਦੁਆਰ ਅਤੇ ਬਠਿੰਡਾ ਲਈ ਵੀ ਸੀ. ਟੀ. ਯੂ. ਦੀਆਂ ਬੱਸਾਂ ਚੱਲਣਗੀਆਂ ਕਿਉਂਕਿ ਵਿਭਾਗ ਨੇ ਇਨ੍ਹਾਂ ਸ਼ਹਿਰਾਂ ਨੂੰ ਵੀ ਨਵੇਂ ਰੂਟ ਵਿਚ ਸ਼ਾਮਲ ਕੀਤਾ ਹੈ।

ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਮਾਨਸਾ, ਚੰਡੀਗੜ੍ਹ ਤੋਂ ਫਿਰੋਜ਼ਪੁਰ, ਚੰਡੀਗੜ੍ਹ ਤੋਂ ਆਗਰਾ ਅਤੇ ਚੰਡੀਗੜ੍ਹ ਤੋਂ ਕੱਟੜਾ ਲਈ ਵੀ ਦੁਬਾਰਾ ਬੱਸਾਂ ਚਲਾਈਆਂ ਜਾ ਰਹੀਆਂ ਹਨ। ਬੱਸਾਂ 'ਚ ਜੀ. ਪੀ. ਐੱਸ. ਅਤੇ ਪੈਨਿਕ ਬਟਨ ਲੱਗਿਆ ਹੋਇਆ ਹੈ ਅਤੇ ਨਾਲ ਹੀ ਮੋਬਾਇਲ ਚਾਰਜ ਕਰਨ ਦੀ ਸਹੂਲਤ ਵੀ ਹੈ। 20 ਨਵੀਆਂ ਬੱਸਾਂ ਮਿਲਣ ਦੇ ਨਾਲ ਹੀ ਲੰਬੇ ਰੂਟ ’ਤੇ ਸੀ. ਟੀ. ਯੂ. ਬੱਸਾਂ ਦੀ ਗਿਣਤੀ ਵਧ ਕੇ 178 ਹੋ ਗਈ ਹੈ, ਜਿਨ੍ਹਾਂ 'ਚ 119 ਐੱਚ. ਵੀ. ਏ. ਸੀ. ਅਤੇ 59 ਨਾਨ ਏ. ਸੀ. ਹਨ। ਇਸ ਦੇ ਨਾਲ ਹੀ ਹੁਣ ਰੋਜ਼ਾਨਾ ਸੀ. ਟੀ. ਯੂ. ਦੀਆਂ ਬੱਸਾਂ 64000 ਕਿਲੋਮੀਟਰ ਚੱਲਣਗੀਆਂ। ਅਜੇ ਫਿਲਹਾਲ ਵਿਭਾਗ ਕੋਲ ਕੁੱਲ 330 ਬੱਸਾਂ ਹਨ। ਇਨ੍ਹਾਂ ਵਿਚੋਂ 158 ਬੱਸਾਂ ਨੂੰ ਖਾਟੂ ਸ਼ਿਆਮ ਜੀ, ਸਾਲਾਸਰ ਜੀ, ਹਲਦਵਾਨੀ, ਅੰਮ੍ਰਿਤਸਰ, ਸ਼ਿਮਲਾ, ਮਨਾਲੀ, ਦਿੱਲੀ, ਰੇਵਾੜੀ, ਨਾਰਨੌਲ, ਰੋਹਤਕ, ਹਿਸਾਰ, ਦੇਹਰਾਦੂਨ ਤੇ ਜੈਪੁਰ ਸਮੇਤ ਹੋਰ ਰੂਟਾਂ ’ਤੇ ਚਲਾਇਆ ਜਾ ਰਿਹਾ ਸੀ, ਜਿਸ ਵਿਚ ਇਹ ਰੋਜ਼ਾਨਾ 55 ਹਜ਼ਾਰ ਕਿ. ਮੀ. ਚੱਲ ਰਹੀਆਂ ਹਨ।

ਇਨ੍ਹਾਂ ਬੱਸਾਂ ਦੇ ਆਉਣ ਤੋਂ ਬਾਅਦ ਹੁਣ ਗੁਆਂਢੀ ਅਤੇ ਹੋਰ ਸੂਬਿਆਂ ਦੇ ਸ਼ਹਿਰਾਂ ਲਈ ਬੱਸਾਂ ਦੇ ਰੂਟ ਡਬਲ ਹੋ ਗਏ ਹਨ। ਇਸ ਨਾਲ ਲੋਕਾਂ ਨੂੰ ਬੱਸਾਂ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਨ੍ਹਾਂ ਬੱਸਾਂ 'ਚ ਪੁਰਾਣੀਆਂ ਦੇ ਮੁਕਾਬਲੇ ਸਹੂਲਤਾਂ ਵੀ ਬਿਹਤਰ ਹਨ। ਲੋਕਾਂ ਲਈ ਉਚਿਤ ਕਿਰਾਏ ’ਤੇ ਬਿਹਤਰ ਬੱਸ ਸੇਵਾ ਮੁਹੱਈਆ ਕਰਨ ਲਈ ਵਿਭਾਗ ਨਵੀਆਂ ਬੱਸਾਂ ਖਰੀਦਣ ਵਿਚ ਲੱਗਿਆ ਹੋਇਆ ਹੈ।
ਐੱਚ. ਵੀ. ਏ. ਸੀ. ਬੱਸਾਂ ’ਚ ਇਹ ਹਨ ਸਹੂਲਤਾਂ

Babita

This news is Content Editor Babita