ਬੁਝੇ ਦੋ ਘਰਾਂ ਦੇ ਚਿਰਾਗ, ਹੁਸ਼ਿਆਰਪੁਰ ਵਿਖੇ ਨਹਿਰ ''ਚ ਨਹਾਉਂਦੇ ਸਮੇਂ 2 ਦੋਸਤਾਂ ਦੀ ਡੁੱਬਣ ਨਾਲ ਮੌਤ

06/12/2023 6:38:52 PM

ਹਾਜੀਪੁਰ (ਜੋਸ਼ੀ)- ਪੁਲਸ ਸਟੇਸ਼ਨ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਸਹੋੜਾ-ਕੰਡੀ 'ਚ ਪੈਂਦੀ ਕੰਡੀ ਨਹਿਰ 'ਚ ਦੋ ਦੋਸਤਾਂ ਦੀ ਡੁੱਬਣ ਨਾਲ ਹੋਈ ਮੌਤ ਹੋ ਗਈ। ਉਕਤ ਦੋਵੇਂ ਮੁੰਡਿਆਂ ਦੀ ਮੌਤ ਦੀ ਖ਼ਬਰ ਸੁਣਦੇ ਹੀ ਪੂਰੇ ਕੰਡੀ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ ਹੈI ਮ੍ਰਿਤਕਾਂ ਦੀ ਪਛਾਣ ਨਿਖਿਲ ਠਾਕੁਰ (17) ਪੁੱਤਰ ਗੁਰਮੀਤ ਸਿੰਘ ਅਤੇ ਉਦੈ ਕੁਮਾਰ (17) ਪੁੱਤਰ ਦੇਸ ਰਾਜ ਦੋਵੇਂ ਵਾਸੀ ਪਿੰਡ ਸਹੋੜਾ ਕੰਡੀ ਵਜੋਂ ਹੋਈ ਹੈ।  

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਨਿਖਿਲ ਠਾਕੁਰ ਅਤੇ ਉਦੈ ਕੁਮਾਰ ਨੇ ਇਸ ਸਾਲ 12ਵੀਂ ਪਾਸ ਕੀਤੀ ਸੀ। ਘਰੋਂ ਦੋਵੇਂ ਕੰਡੀ ਨਹਿਰ 'ਚ ਨਹਾਉਣ ਗਏ ਸਨ I ਨਿਖਿਲ ਠਾਕੁਰ ਪਹਿਲਾਂ ਨਹਿਰ 'ਚ ਨਹਾਉਣ ਲਗਿਆ ਤਾਂ ਉਦੈ ਕੁਮਾਰ ਹਾਲੇ ਨਹਿਰ ਦੇ ਬਾਹਰ ਹੀ ਖੜ੍ਹਾ ਸੀ। ਜਿਵੇਂ ਹੀ ਉਦੈ ਕੁਮਾਰ ਨੇ ਨਿਖਿਲ ਠਾਕੁਰ ਨੂੰ ਨਹਿਰ 'ਚ ਡੁੱਬਦੇ ਹੋਏ ਵੇਖਿਆ ਤਾਂ ਉਸ ਨੂੰ ਬਚਾਉਣ ਲਈ ਨਹਿਰ 'ਚ ਛਾਲ ਮਾਰ ਦਿੱਤੀ। ਨਿਖਿਲ ਨੂੰ ਬਚਾਉਂਦੇ ਹੋਏ ਉਦੈ ਵੀ ਨਹਿਰ 'ਚ ਡੁੱਬ ਗਿਆ। ਦੋਹਾਂ ਨੂੰ ਲੋਕਾਂ ਦੀ ਸਹਾਇਤਾ ਨਾਲ ਨਹਿਰ ਵਿਚੋਂ ਬਾਹਰ ਕੱਢਿਆ ਅਤੇ ਤੁਰੰਤ ਗੱਡੀਆਂ 'ਚ ਪਾ ਕੇ ਮੁਕੇਰੀਆਂ ਦੇ ਮੱਕੜ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਸੀI 

ਇਹ ਵੀ ਪੜ੍ਹੋ-ਜਲੰਧਰ ਵਿਖੇ ਵੰਡਰਲੈਂਡ 'ਚ ਵਾਪਰਿਆ ਵੱਡਾ ਹਾਦਸਾ, 12 ਸਾਲਾ ਕੁੜੀ ਦੀ ਹੋਈ ਮੌਤ, ਮਚੀ ਹਫ਼ੜਾ-ਦਫ਼ੜੀ

ਅੱਜ ਪਿੰਡ ਸਹੋੜਾ-ਕੰਡੀ ਵਿਖੇ ਦੋ ਘਰਾਂ ਦੇ ਚਿਰਾਗ ਬੁਝਣ ਕਾਰਨ ਪੂਰਾ ਕੰਡੀ ਇਲਾਕਾ ਸੋਗ 'ਚ ਡੁੱਬਿਆ ਰਿਹਾI ਸੂਚਨਾ ਮਿਲਦੇ ਹੀ ਹਾਜੀਪੁਰ ਪੁਲਸ ਨੇ ਹਸਪਤਾਲ 'ਚ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਪਿਛੋਂ ਮੁਕੇਰੀਆਂ ਦੇ ਸਰਕਾਰੀ ਹਸਪਾਤਲ 'ਚ ਪੋਸਟਮਾਰਟਮ ਕਰਵਾ ਕੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ। ਦੋਹਾਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈI ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਦੋਹਾਂ ਪਰਿਵਾਰਾਂ ਨਾਲ ਦੁੱਖ਼ ਸਾਂਝਾ ਕੀਤਾ ਅਤੇ ਇਸ ਦੁੱਖ਼ ਦੀ ਘੜੀ 'ਚ ਪੰਜਾਬ ਸਰਕਾਰ ਤੋਂ ਦੁਖ਼ੀ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ I

ਇਹ ਵੀ ਪੜ੍ਹੋ- ASI ਵੱਲੋਂ 33 ਲੱਖ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਵਿਖਾਇਆ ਅਸਲੀ ਰੰਗ, ਪਤੀ ਨੂੰ ਬੁਲਾ ਚਾੜ੍ਹਿਆ ਹੈਰਾਨੀਜਨਕ ਚੰਨ੍ਹ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri