ਇਨਸਾਨੀਅਤ ਸ਼ਰਮਸਾਰ: ਮਾਲਕਣ ਕੁੜੀ ਨਾਲ 2 ਸਾਲਾਂ ਤੋਂ ਢਾਉਂਦੀ ਰਹੀ ਤਸ਼ੱਦਦ, ਹੈਰਾਨ ਕਰੇਗਾ ਪੂਰਾ ਮਾਮਲਾ

12/28/2023 2:09:53 PM

ਲੁਧਿਆਣਾ (ਗੌਤਮ)- ਥਾਣਾ ਡਿਵੀਜ਼ਨ ਨੰਬਰ 5 ਅਧੀਨ ਪੈਂਦੇ ਗੁਰਦੇਵ ਨਗਰ ਇਲਾਕੇ ’ਚ ਪੀ.ਜੀ ਚਲਾ ਰਹੀ ਪਾਵਰਕੌਮ ਦੀ ਸੇਵਾਮੁਕਤ ਔਰਤ ਪਿਛਲੇ 2 ਸਾਲਾਂ ਤੋਂ ਨਾਬਾਲਗ ਕੁੜੀ 'ਤੇ ਤਸ਼ੱਦਦ ਕਰ ਰਹੀ ਸੀ।  ਜਾਣਕਾਰੀ ਮੁਤਾਬਕ ਉਕਤ ਔਰਤ ਨੇ ਕੁੜੀ ਨੂੰ 2 ਸਾਲ ਤੱਕ ਬੰਧਕ ਬਣਾ ਕੇ ਰੱਖਿਆ ਅਤੇ ਉਸ ਦਾ ਸਰੀਰਕ ਸ਼ੋਸ਼ਣ ਵੀ ਕੀਤਾ। ਜੇਕਰ ਕੋਈ ਇਸ ਦੇ ਖ਼ਿਲਾਫ਼ ਬੋਲਦਾ ਤਾਂ ਔਰਤ ਉਸ ਨੂੰ ਪਰਿਵਾਰਕ ਮਾਮਲਾ ਕਹਿ ਕੇ ਚੁੱਪ ਰਹਿਣ ਲਈ ਕਹਿੰਦੀ ਸੀ। ਪੀ.ਜੀ 'ਚ ਰਹਿਣ ਵਾਲੀ ਇਕ ਕੁੜੀ ਨੇ ਇਸ ਦਾ ਵਿਰੋਧ ਕਰਦੇ ਹੋਏ ਪੀ.ਜੀ ਛੱਡ ਦਿੱਤਾ ਅਤੇ ਐੱਨਜੀਓ ਨੂੰ ਸੂਚਨਾ ਦਿੱਤੀ। ਜਿਸ 'ਤੇ NGO ਮਨੁਖਤਾ ਦੀ ਸੇਵਾ ਸੋਸਾਇਟੀ ਨੇ ਬਾਲ ਅਧਿਕਾਰੀਆਂ ਅਤੇ ਪੁਲਸ ਦੀ ਮਦਦ ਨਾਲ ਇਸ ਬੱਚੀ ਨੂੰ ਔਰਤ ਦੇ ਚੁੰਗਲ 'ਚੋਂ ਛੁਡਵਾਇਆ ਅਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਬਾਲ ਘਰ ਭੇਜ ਦਿੱਤਾ।

ਕੁੜੀ ਦੀ ਹਾਲਤ ਨਾਜ਼ੁਕ ਸੀ ਅਤੇ ਉਸ ਦਾ ਚਿਹਰਾ ਵੀ ਸੜ ਗਿਆ ਸੀ। ਇਸ ਸਬੰਧ 'ਚ ਕੁੜੀ 'ਤੇ ਹੋ ਰਹੇ ਧੱਕੇ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ 'ਚ ਕੁੜੀ ਭੁੱਖ ਕਾਰਨ ਕੂੜੇ 'ਚੋਂ ਖਾਣਾ ਖਾ ਰਹੀ ਸੀ। ਥਾਣਾ ਡਿਵੀਜ਼ਨ ਨੰਬਰ 5 ਦੇ ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਔਰਤ ਹਰਮੀਤ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

 ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸੰਘਣੀ ਧੁੰਦ ਦੀ ਲਪੇਟ 'ਚ ਆਈ ਸਵਾਰੀਆਂ ਨਾਲ ਭਰੀ ਬੱਸ, ਪਿਆ ਚੀਕ-ਚਿਹਾੜਾ

ਪਿਤਾ ਛੱਡ ਕੇ ਭੱਜ ਗਿਆ 

ਪਤਾ ਲੱਗਣ ’ਤੇ ਜਦੋਂ ਐੱਨਜੀਓ ਦੀ ਟੀਮ ਮੌਕੇ ’ਤੇ ਆਈ ਤਾਂ ਔਰਤ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ। ਬੱਚੀ ਨੂੰ ਬਰਾਮਦ ਕਰਨ ਤੋਂ ਬਾਅਦ ਜਦੋਂ ਟੀਮ ਮੈਂਬਰਾਂ ਨੇ ਉਸ ਦੀ ਕਾਊਂਸਲਿੰਗ ਕੀਤੀ ਤਾਂ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ। ਕੁੜੀ ਨੇ ਦੱਸਿਆ ਕਿ ਉਸਦੀ ਮਾਂ ਪੂਜਾ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਨੇ ਉਸਨੂੰ ਇਸ ਘਰ ਵਿੱਚ ਛੱਡ ਦਿੱਤਾ ਅਤੇ ਉਸਨੇ ਦੂਜਾ ਵਿਆਹ ਕਰ ਲਿਆ। ਉਸ ਨੂੰ ਪੂਰੇ ਦਿਨ ਵਿਚ ਸਿਰਫ਼ ਦੋ ਰੋਟੀਆਂ ਹੀ ਖਾਣ ਲਈ ਦਿੱਤੀਆਂ ਜਾਂਦੀਆਂ ਸਨ ਅਤੇ ਜਦੋਂ ਵੀ ਉਸ ਨੂੰ ਭੁੱਖ ਲੱਗਦੀ ਤਾਂ ਉਹ ਕੂੜੇ ਵਿਚੋਂ ਖਾਣ-ਪੀਣ ਦੀਆਂ ਚੀਜ਼ਾਂ ਚੁੱਕ ਕੇ ਖਾ ਜਾਂਦੀ ਸੀ। ਜੇਕਰ ਉਹ ਜ਼ਿਆਦਾ ਖਾ ਲੈਂਦੀ ਸੀ ਤਾਂ ਉਸ ਦੇ ਚਿਹਰੇ 'ਤੇ ਗਰਮ ਚਾਕੂ ਲਗਾ ਕੇ ਸਜ਼ਾ ਦਿੱਤੀ ਜਾਂਦੀ ਸੀ ਅਤੇ ਬਾਥਰੂਮ ਦੇ ਬਾਹਰ ਸੌਣ ਲਈ ਜਗ੍ਹਾ ਦਿੱਤੀ ਗਈ ਸੀ। ਘਰ ਦੀ ਮਾਲਕ ਉਸ ਤੋਂ ਸਾਰਾ ਦਿਨ ਕੰਮ ਕਰਾਉਂਦੀ ਸੀ ਤੇ ਬੁਰੀ ਤਰ੍ਹਾਂ ਉਸ ਨੂੰ ਮਾਰਦੀ ਸੀ।

ਇਹ ਵੀ ਪੜ੍ਹੋ : Year ender 2023: ਪਰਿਵਾਰ ਨੂੰ ਅਲਵਿਦਾ ਕਹਿ ਗਏ ਪੰਜਾਬੀ ਨੌਜਵਾਨ, ਵਿਦੇਸ਼ 'ਚ ਹਾਰਟ ਅਟੈਕ ਨੇ ਖੋਹੇ ਮਾਵਾਂ ਦੇ ਲਾਲ

ਕਿਵੇਂ ਹੋਇਆ ਖੁਲਾਸਾ

ਐੱਨਜੀਓ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਬਲਵੀਰ ਕੌਰ ਨਾਂ ਦੀ ਕੁੜੀ ਇਸ ਪੀਜੀ 'ਚ ਰਹਿੰਦੀ ਸੀ। ਇਸ ਦੌਰਾਨ ਬਲਵੀਰ ਕੌਰ ਨੇ ਦੇਖਿਆ ਕਿ ਕਿਸ ਤਰ੍ਹਾਂ ਪੀਜੀ ਦੀ ਮਾਲਕਣ ਕੁੜੀ 'ਤੇ ਤਸ਼ੱਦਦ ਕਰ ਰਿਹਾ ਸੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਮਾਲਕ ਨੇ ਉਸ ਨੂੰ ਚੁੱਪ ਰਹਿਣ ਦੀ ਸਲਾਹ ਦਿੱਤੀ ਪਰ ਕੁੜੀ ਦੀ ਹਾਲਤ ਦੇਖ ਕੇ ਉਸ ਨੇ ਵੀਡੀਓ ਬਣਾ ਲਈ ਅਤੇ ਪੀ.ਜੀ. ਬਲਵੀਰ ਕੌਰ ਨੇ ਐੱਨ.ਜੀ.ਓ ਨੂੰ ਟਰੇਸ ਕਰਕੇ ਕੁੜੀ ਬਾਰੇ ਜਾਣਕਾਰੀ ਦਿੱਤੀ ਅਤੇ ਵੀਡੀਓ ਦਿਖਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan