ਦੋਆਬੇ ਦੇ 2 ਰਾਖਵੇਂ ਲੋਕ ਸਭਾ ਹਲਕੇ ਅਕਾਲੀਆਂ ਹੱਥੋਂ ਖੁੱਸਣਗੇ? ਬਸਪਾ ਠੋਕੇਗੀ ਜਲੰਧਰ ’ਤੇ ਦਾਅਵਾ

02/08/2023 12:06:51 AM

ਲੁਧਿਆਣਾ (ਮੁੱਲਾਂਪੁਰੀ)-ਪੰਜਾਬ ਦੇ ਦੋਆਬਾ ਇਲਾਕੇ ਨਾਲ ਜੁੜੇ 2 ਲੋਕ ਸਭਾ ਹਲਕੇ, ਜਿਨ੍ਹਾਂ ’ਚ ਇਕ ਹੁਸ਼ਿਆਰਪੁਰ ਜੋ ਹੁਸ਼ਿਆਰਪੁਰ ਸ਼ਹਿਰ ਨੂੰ ਛੱਡ ਕੇ ਬਾਕੀ 8 ਹਲਕਿਆਂ ਭੁਲੱਥ, ਸ੍ਰੀ ਹਰਗੋਬਿੰਦਪੁਰ ਸਾਹਿਬ, ਸ਼ਾਮ ਚੁਰਾਸੀ, ਫਗਵਾੜਾ, ਦਸੂਹਾ, ਮੁਕੇਰੀਆਂ, ਟਾਂਡਾ, ਚੱਬੇਵਾਲ ਇਨ੍ਹਾਂ ਸਾਰੇ ਪੇਂਡੂ ਹਲਕਿਆਂ ’ਚ ਵੋਟ ਦਾ ਵੱਡਾ ਆਧਾਰ ਰੱਖਦੇ ਸਨ, ਉਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੌਰਾਨ ਪਿਛਲੇ ਸਮੇਂ ਤੋਂ ਭਾਜਪਾ ਦੇ ਹਿੱਸੇ ਆਉਣ ’ਤੇ ਉੱਥੋਂ ਭਾਜਪਾ ਚੋਣ ਲੜਦੀ ਸੀ ਪਰ ਭਾਜਪਾ ਨਾਲ ਗੱਠਜੋੜ ਟੁੱਟ ਜਾਣ ’ਤੇ ਹੁਣ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਹੋਣ ਕਾਰਨ ਭਵਿੱਖ ਦੀਆਂ ਲੋਕ ਸਭਾ ਚੋਣਾਂ ਲਈ ਹੁਸ਼ਿਆਰਪੁਰ ਹਲਕੇ ’ਤੇ ਬਸਪਾ ਆਪਣਾ ਉਮੀਦਵਾਰ ਗੱਠਜੋੜ ਕਾਰਨ ਉਤਾਰੇਗੀ, ਜਿਸ ਨਾਲ ਉੱਥੇ ਹਾਥੀ ਗੇੜੇ ਦੇਵੇਗਾ।

ਇਹ ਖ਼ਬਰ ਵੀ ਪੜ੍ਹੋ : ਅਜਬ-ਗਜ਼ਬ : ‘ਮੂਛੇਂ ਹੋਂ ਤੋ ਹੋਮਗਾਰਡ ਕੇ ਇਸ ਜਵਾਨ ਜੈਸੀ’, ਪ੍ਰਤੀ ਮਹੀਨਾ ਲੈਂਦੈ 1060 ਰੁਪਏ ਮੁੱਛ-ਭੱਤਾ

ਦੋਆਬੇ ਦਾ ਦੂਜਾ ਰਾਖਵਾਂ ਹਲਕਾ ਜਲੰਧਰ ਹੈ, ਜਿਥੋਂ ਸ਼੍ਰੋਮਣੀ ਅਕਾਲੀ ਦਲ ਚੋਣ ਲੜਦਾ ਆ ਰਿਹਾ ਹੈ ਅਤੇ ਇਥੇ ਹੀ ਅਕਾਲੀ ਦਲ ਦੇ ਆਗੂ ਸਮੇਂ-ਸਮੇਂ ’ਤੇ ਚੋਣ ਲੜਦੇ ਰਹੇ ਤੇ ਜਿੱਤਦੇ ਵੀ ਤੇ ਹਾਰਦੇ ਵੀ ਰਹੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਬਸਪਾ ਨਾਲ ਗੱਠਜੋੜ ਕਾਰਨ ਜਲੰਧਰ ਸੀਟ ’ਤੇ ਵੀ ਬਸਪਾ ਦਾ ‘ਹਾਥੀ’ ਗਰਜਣ ਦੀਆਂ ਖ਼ਬਰਾਂ ਹਨ।

ਇਹ ਖ਼ਬਰ ਵੀ ਪੜ੍ਹੋ : ਮਾਂ ਦਾ ਕਲੇਜਾ ਬਣਿਆ ਪੱਥਰ, 3 ਦਿਨਾ ਬੱਚੀ ਜਿਊਂਦੀ ਜ਼ਮੀਨ ’ਚ ਦੱਬੀ

ਜੇਕਰ ਇਹ ਹਲਕਾ ਵੀ ਬਸਪਾ ਦੇ ਖਾਤੇ ’ਚ ਚਲਾ ਗਿਆ ਤਾਂ ਦੋਆਬੇ ਦੀਆਂ ਇਹ 2 ਰਾਖਵੀਆਂ ਸੀਟਾਂ ਵੀ ਅਕਾਲੀਆਂ ਹੱਥੋਂ ਭਵਿੱਖ ’ਚ ਖੁੱਸ ਜਾਣਗੀਆਂ। ਜਲੰਧਰ ਸੀਟ ਆਪਣੇ ਖਾਤੇ ’ਚ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਕਈ ਜਰਬਾਂ-ਤਕਸੀਮਾਂ ਕਰਦਾ ਦੱਸਿਆ ਜਾ ਰਿਹਾ ਹੈ ਪਰ ਜਲੰਧਰ ਦੀਆਂ ਰਿਪੋਰਟਾਂ ਜਿੱਤ ਦਾ ਸਪੱਸ਼ਟ ਇਸ਼ਾਰਾ ਨਹੀਂ ਕਰ ਰਹੀਆਂ, ਜਿਸ ਕਰ ਕੇ ਅਕਾਲੀ ਦਲ ਜਲੰਧਰ ਸਬੰਧੀ ਦੁਚਿੱਤੀ ’ਚ ਪਿਆ ਦੱਸਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ਾਕੀ ਮੁੜ ਸ਼ਰਮਸਾਰ, ਚਿੱਟਾ ਪੀਂਦਾ ਪੁਲਸ ਮੁਲਾਜ਼ਮ ਪਿੰਡ ਵਾਸੀਆਂ ਨੇ ਕੀਤਾ ਕਾਬੂ

Manoj

This news is Content Editor Manoj