2 ਕੁਇੰਟਲ 24 ਕਿਲੋ ਭੁੱਕੀ ਸਮੇਤ 2 ਸਮੱਗਲਰ ਦਬੋਚੇ

08/22/2018 12:11:40 AM

 ਸ਼ੁਤਰਾਣਾ/ਪਾਤਡ਼ਾਂ, (ਜ. ਬ.)- ਪਾਤਡ਼ਾਂ ਪੁਲਸ ਨੇ ਇਕ ਧਾਗਾ ਕੈਂਟਰ ਵਿਚ 2 ਕੁਇੰਟਲ 24 ਕਿਲੋ ਭੁੱਕੀ ਜਿਸ ਦੀ ਬਾਜ਼ਾਰੂ ਕੀਮਤ  9 ਲੱਖ ਦੇ ਕਰੀਬ ਬਣਦੀ ਹੈ,  ਸਮੇਤ 2 ਸਮੱਗਲਰਾਂ ਨੂੰ ਫਡ਼ਣ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। 
 ®ਇਸ  ਸਬੰਧੀ ਐੈੱਸ. ਐੈੱਚ. ਓ. ਰਣਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਸੁਖਪਾਲ ਸਿੰਘ ਸੋਮਾ ਪੁੱਤਰ ਨਛੱਤਰ ਸਿੰਘ ਵਾਸੀ ਮੁਰਾਦਪੁਰ ਥਾਣਾ ਸਮਾਣਾ ਤੇ ਗੁਰਜੰਟ ਸਿੰਘ ਪੁੱਤਰ ਬਲਦੇਵ ਸਿੰਘ  ਵਾਸੀ ਕੰਗਣਾਵਾਲਾ ਅਹਿਮਦਗਡ਼੍ਹ ਭੁੱਕੀ ਦੀ ਸਮੱਗਲਿੰਗ ਕਰਦੇ ਹਨ। ਉਹ ਰਾਜਸਥਾਨ ਵਿਚ ਧਾਗੇ ਵਾਲੇ ਕੈਂਂਟਰ ਵਿਚ ਭਾਰੀ ਮਾਤਰਾ ਵਿਚ ਭੁੱਕੀ ਲੈ ਕੇ ਆ ਰਹੇ ਹਨ। ਇਸ ’ਤੇ ਏ. ਐੈੱਸ. ਆਈ. ਦਰਵਾਰ ਸਿੰਘ ਦੇ ਨਾਲ ਪੁਲਸ ਪਾਰਟੀ ਭੇਜ ਕੇ ਹਮਚਡ਼ੀ ਬਾਈਪਾਸ ’ਤੇ ਨਾਕਾਬੰਦੀ ਕੀਤੀ। ਜਦੋਂ ਨਾਕੇ ’ਤੇ ਕੈਂਟਰ ਪੀ ਬੀ 11 ਸੀ ਐੈੱਫ 9542 ਪਹੁੰਚਿਆ ਤਾਂ ਉਸ ’ਚ ਸਵਾਰ ਦੋਵੇਂ ਵਿਅਕਤੀਆਂ ਨੂੰ ਘੇਰ ਪਾ ਲਿਆ ਤਾਂ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਤੋਂ ਸਖਤਾਈ ਨਾਲ ਪੁੱਛਗਿੱਛ ਕਰਨ ’ਤੇ ਕੈਂਟਰ ਵਿਚ ਰੱਖੀ ਭੁੱਕੀ ਬਾਰੇ ਦੱਸਿਆ। ਤਲਾਸ਼ੀ ਲੈਣ ’ਤੇ ਕੈਂਟਰ ਵਿਚੋਂ 2  ਕੁਇੰਟਲ 24 ਕਿਲੋ ਭੁੱਕੀ ਦੇ ਬਰਾਮਦ ਹੋਈ। ਪੁਲਸ   ਨੇ ਮੁਲਜ਼ਮਾਂ  ਵਿਰੁੱਧ ਮੁਕੱਦਮਾ ਨੰਬਰ 215 ਧਾਰਾ 15 ਐੈੱਨ. ਡੀ. ਪੀ. ਐੈੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।