ਨਸ਼ੇ ਵਾਲੇ ਟੀਕਿਅਾਂ ਤੇ ਸ਼ੀਸ਼ੀਆਂ ਸਣੇ, 2 ਪੁਲਸ ਅਡ਼ਿੱਕੇ

07/24/2018 6:21:26 AM

ਰਾਜਪੁਰਾ, (ਮਸਤਾਨਾ)- ਥਾਣਾ ਸ਼ੰਭੂ ਦੀ ਪੁਲਸ ਵੱਲੋਂ ਜੀ. ਟੀ. ਰੋਡ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ 2 ਵਿਅਕਤੀਆਂ ਨੂੰ 290 ਨਸ਼ੇ ਵਾਲੇ ਟੀਕਿਅਾਂ ਅਤੇ 290 ਨਸ਼ੇ ਵਾਲੀਆਂ ਸ਼ੀਸ਼ੀਆਂ ਸਣੇ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸ਼ੰਭੂ ਵਿਚ ਤਾਇਨਾਤ ਇੰਸਪੈਕਟਰ ਕੁਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਜੀ. ਟੀ. ਰੋਡ ’ਤੇ ਸ਼ੰਭੂ ਬੈਰੀਅਰ ਨੇਡ਼ੇ ਕੀਤੀ ਗਈ ਨਾਕਾਬੰਦੀ ਦੌਰਾਨ ਸਾਹਮਣੇ ਇਕ ਛੋਟੇ ਹਾਥੀ ਟੈਂਪੂ ਵਿਚ ਆ ਰਹੇ 2 ਵਿਅਕਤੀਆਂ ਨੂੰ ਰੋਕ ਕੇ ਜਦੋਂ  ਤਲਾਸ਼ੀ ਲਈ ਤਾਂ ਦੋਵਾਂ ਕੋਲੋਂ 290 ਨਸ਼ੇ ਵਾਲੇ ਟੀਕੇ ਅਤੇ 290 ਨਸ਼ੇ ਵਾਲੀਆਂ ਸ਼ੀਸ਼ੀਆਂ ਬਰਾਮਦ ਹੋਈਆਂ। ਪੁਲਸ ਨੇ ਟੈਂਪੂ ਵਿਚ ਸਵਾਰ ਰਾਜ ਕੁਮਾਰ, ਸੁਖਵਿੰਦਰ ਸਿੰਘ ਵਾਸੀ ਜ਼ਿਲਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।