ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, 450 ਪੇਟੀਆਂ ਸ਼ਰਾਬ ਸਮੇਤ 2 ਵਿਅਕਤੀ ਕੀਤੇ ਕਾਬੂ

07/09/2017 1:11:53 PM

ਬਲਾਚੌਰ— ਇਥੋਂ ਦੀ ਪੁਲਸ ਨੇ ਨਾਕੇਬੰਦੀ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਇਕ ਟਰੱਕ 'ਚੋਂ 450 ਪੇਟੀਆਂ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਲਾਚੌਰ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਚੰਡੀਗੜ੍ਹ ਹਾਈਵੇਅ ਨੇੜੇ ਕੰਗਨਾ ਪੁਲ ਦੇ ਕੋਲ ਨਾਕੇਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਇਕ ਟਰੱਕ ਨੰਬਰ-ਪੀ.ਬੀ.02 ਏ.ਪੀ.9802 'ਚੋਂ 450 ਪੇਟੀਆਂ ਦੇ ਕਰੀਬ ਸ਼ਰਾਬ ਮਾਰਕ ਰਾਇਲ ਸਟਾਕ ਬਰਾਮਦ ਕੀਤੀ ਗਈ। ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਸ਼ਰਾਬ ਬਾਰੇ ਪੁੱੱਛਗਿੱਛ ਸ਼ੁਰੂ ਕਰ ਦਿੱਤੀ ਹੈ।