ਬੰਨ੍ਹ ਬੰਨ੍ਹਣ ਦੀ ਸੇਵਾ ਕਰਦੀਆਂ ਸੰਗਤਾਂ 'ਚ ਮਚ ਗਿਆ ਚੀਕ-ਚਿਹਾੜਾ! 2 ਮਾਸੂਮ ਬੱਚਿਆਂ ਦੀ ਹੋਈ ਮੌਤ

09/24/2023 5:56:10 AM

ਸੁਲਤਾਨਪੁਰ ਲੋਧੀ (ਧੀਰ)- ਪਿੰਡ ਰਾਮਪੁਰ ਗੋਰੇ ਦੇ ਟੁੱਟੇ ਹੋਏ ਬੰਨ੍ਹ ਨੂੰ ਜੋੜਣ ਲਈ ਸੇਵਾ ’ਚ ਲੱਗੀਆਂ ਸੰਗਤਾਂ ’ਤੇ ਉਸ ਸਮੇਂ ਇਹ ਦੁਖਦਾਈ ਘਟਨਾ ਸਾਹਮਣੇ ਆਈ, ਜਦੋਂ ਪਿੰਡ ਵਾਸੀਆਂ ਨਾਲ ਸੇਵਾ ’ਚ ਲੱਗੇ ਦੋ ਮਾਸੂਮ ਬੱਚੇ ਖੇਡਦੇ-ਖੇਡਦੇ ਹੜ੍ਹ ਕਾਰਨ ਪਏ ਟੋਏ ’ਚ ਜਾ ਡਿੱਗੇ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਗਿਆ, ਜਿੱਥੇ ਐੱਸ. ਐੱਮ. ਓ. ਡਾ. ਰਵਿੰਦਰ ਸ਼ੁਭ ਦੀ ਪੂਰੀ ਮੈਡੀਕਲ ਟੀਮ ਵੱਲੋਂ ਬੱਚਿਆਂ ਨੂੰ ਬਚਾਉਣ ਦੇ ਯਤਨ ਅਸਫਲ ਸਾਬਤ ਹੋਏ ਤੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਿਸਦੀ ਖਬਰ ਫੈਲਦਿਆਂ ਪੂਰੇ ਖੇਤਰ ’ਚ ਸੋਗ ਦੀ ਲਹਿਰ ਦੌੜ ਗਈ।

ਜਾਣਕਾਰੀ ਦਿੰਦੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਸਰਪੰਚ ਜਗਦੀਪ ਸਿੰਘ, ਸਰਪੰਚ ਗੁਰਮੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਅੱਜ ਅਸੀਂ ਸਾਰੇ ਪਿੰਡ ਵਾਸੀ ਬਹੁਤ ਖੁਸ਼ ਸਨ, ਕਿਉਂਕਿ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਦੱਸਿਆ ਕਿ ਬੰਨ੍ਹ ਨੂੰ ਬੰਨ੍ਹਣ ਵਾਲੀ ਸੇਵਾ ਅੱਜ ਪੂਰੀ ਕਰ ਲਈ ਜਾਵੇਗੀ। ਜਿਸ ਨਾਲ ਪਿੰਡ ਵਾਸੀਆਂ ਨੂੰ ਬਹੁਤ ਰਾਹਤ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ, ਵਾਧੂ ਸਹੂਲਤਾਂ ਮਿਲਣ ਦੇ ਨਾਲ-ਨਾਲ ਬਚਣਗੇ 200 ਕਰੋੜ ਰੁਪਏ

ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਪੂਰੇ ਜੋਸ਼ੋ ਖਰੋਸ਼ ਨਾਲ ਸਾਰੇ ਬੰਨ੍ਹ ਨੂੰ ਪੂਰਾ ਕਰਨ ’ਚ ਲੱਗੇ ਹੋਏ ਹਨ ਤੇ ਲੰਗਰ ਪ੍ਰਸ਼ਾਦ ਵੰਡਣ ਸਮੇਂ ਵੀ ਦੋ ਬੱਚੇ ਗੁਰਬੀਰ ਸਿੰਘ ਉਰਫ ਗੋਰਾ ਪੁੱਤਰ ਸਤਿਨਾਮ ਸਿੰਘ ਤੇ ਸਮਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਦੋਵੇਂ ਪਿੰਡ ਰਾਮਪੁਰ ਗੋਰੇ ਵੀ ਨਜ਼ਦੀਕ ਖੇਡਦੇ-ਖੇਡਦੇ ਇਕ ਪਾਸੇ ਹੜ੍ਹ ਕਾਰਨ ਪਏ ਟੋਇਆਂ ਨੂੰ ਦੇਖ ਨਾ ਸਕੇ ਤੇ ਉਸ ’ਚ ਡਿੱਗ ਪਏ।

ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਜਦੋਂ ਕੁਝ ਦੇਰ ਬੱਚੇ ਦਿਖਾਈ ਨਹੀਂ ਦਿੱਤੇ ਤਾਂ ਸਾਰਿਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਨਜ਼ਦੀਕ ਹੀ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਤੋਂ ਦੇਖ ਕੇ ਇਕ ਟੋਏ ’ਚ ਜਦੋਂ ਦੇਖਿਆ ਤਾਂ ਪਾਣੀ ’ਚ ਡੁੱਬੇ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਬਾਬਾ ਜਸਪਾਲ ਸਿੰਘ ਨੀਲਾ ਜੀ ਤੇ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਮੈਨੇਜਰ ਜਸਵੰਤ ਸਿੰਘ ਨੰਢਾ ਦੀ ਸਹਾਇਤਾ ਨਾਲ ਜੀਪ ’ਚ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਗਿਆ, ਜਿੱਥੇ ਐੱਸ. ਐੱਮ. ਓ. ਡਾ. ਰਵਿੰਦਰ ਪਾਲ ਸ਼ੁਭ ਵੱਲੋਂ ਪੂਰੀ ਡਾਕਟਰਜ ਦੀ ਟੀਮ ਨਾਲ ਉਨ੍ਹਾਂ ਨੂੰ ਬਚਾਉਣ ਦੇ ਯਤਨ ਕੀਤੇ ਪ੍ਰੰਤੂ ਅਖੀਰ ’ਚ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਸੋਸ਼ਲ ਮੀਡੀਆ 'ਤੇ ਮਿਲੀ ਲੰਡਨ ਦੀ ਕੁੜੀ ਨੇ ਚਾੜ੍ਹ 'ਤਾ ਚੰਨ, ਮੱਥਾ ਪਿੱਟਦਾ ਰਹਿ ਗਿਆ ਪੰਜਾਬੀ ਨੌਜਵਾਨ

ਦੁਖਦ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਸੁਲਤਾਨਪੁਰ ਲੋਧੀ ਲਖਵਿੰਦਰ ਸਿੰਘ ਟੁਰਨਾ, ਐੱਸ. ਐੱਚ. ਓ. ਕਬੀਰਪੁਰ ਵਰਿੰਦਰ ਸਿੰਘ ਸਚਦੇਵਾ ਮੌਕੇ ’ਤੇ ਪੁੱਜ ਗਏ। ਐੱਸ. ਐੱਚ. ਓ. ਲਖਵਿੰਦਰ ਸਿੰਘ ਤੇ ਵਰਿੰਦਰ ਸਿੰਘ ਨੇ ਦੱਸਿਆ ਕਿ ਬਹੁਤ ਦੁਖਦ ਘਟਨਾ ਹੋਈ ਹੈ ਤੇ ਹੁਣ ਜਿਸ ਤਰ੍ਹਾਂ ਪਰਿਵਾਰਿਕ ਮੈਂਬਰ ਕਹਿਣਗੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਸਿਵਲ ਹਸਪਤਾਲ ’ਚ ਮਚਿਆ ਚੀਕ ਚਿਹਾੜਾ, ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ

ਮਾਸੂਮ ਬੱਚਿਆਂ ਨੂੰ ਜਦੋਂ ਡਾਕਟਰ ਵੱਲੋਂ ਮ੍ਰਿਤਕ ਘੋਸ਼ਿਤ ਕੀਤਾ ਤਾਂ ਸਿਵਲ ਹਸਪਤਾਲ ’ਚ ਚੀਕ ਚਿਹਾੜਾ ਮਚ ਗਿਆ। ਬੱਚਿਆਂ ਦੇ ਮਾਤਾ-ਪਿਤਾ ਤੇ ਸਗੇ ਸਬੰਧੀਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਹਰੇਕ ਪਿੰਡ ਵਾਸੀ ਦੇ ਅੱਖਾਂ ’ਚ ਹੰਝੂਆਂ ਦੀ ਧਾਰਾ ਵਹਿ ਰਹੀ ਸੀ ਤੇ ਹਰੇਕ ਕੋਈ ਇਸ ਹਾਦਸੇ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਬੱਚਿਆਂ ’ਚ ਇਕ ਲੜਕਾ ਆਪਣੇ ਮਾਤਾ-ਪਿਤਾ ਦਾ ਇਕਲੌਤਾ ਭਰਾ ਸੀ, ਜਿਸ ਦੀਆਂ ਤਿੰਨ ਭੈਣਾਂ ਹਨ ਤੇ ਦੂਸਰੇ ਪਰਿਵਾਰ ’ਚ ਉਸਦਾ ਇਕ ਭਰਾ ਹੈ।

ਇਹ ਖ਼ਬਰ ਵੀ ਪੜ੍ਹੋ - ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਮੋੜਵਾਂ ਜਵਾਬ

ਖਬਰ ਮਿਲਦੇ ਹੀ ਸਿਵਲ ਹਸਪਤਾਲ ਪੁੱਜੇ ਵਿਧਾਇਕ ਰਾਣਾ ਇੰਦਰ ਪ੍ਰਤਾਪ

ਮੰਡ ’ਚ ਵਾਪਰੀ ਮੰਦਭਾਗੀ ਘਟਨਾ ਦੀ ਖਬਰ ਮਿਲਦਿਆਂ ਹੀ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਤੁਰੰਤ ਸਿਵਲ ਹਸਪਤਾਲ ਪੁੱਜੇ ਤੇ ਉਨ੍ਹਾਂ ਵੱਲੋਂ ਦੁਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗੀ ਤੇ ਅਫਸੋਸਜਨਕ ਦੱਸਿਆ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ ਇਸ ਦੁਖ ਦੀ ਘੜੀ ’ਚ ਪਰਿਵਾਰ ਨਾਲ ਖੜ੍ਹੇ ਹਾਂ ਤੇ ਜੋ ਵੀ ਸੰਭਵ ਸਹਾਇਤਾ ਹੋਵੇਗੀ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਗੁਰਦੀਪ ਸਿੰਘ ਸ਼ਹੀਦ, ਅਮਰਜੀਤ ਸਿੰਘ ਖਿੰਡਾ ਆਦਿ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra