ਬਿਆਸ ਦਰਿਆ ਦੇ ਪਾਣੀ ’ਚ ਡੁੱਬੇ 2 ਮਾਸੂਮਾਂ ਦਾ ਇਕੱਠਿਆਂ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

09/25/2023 12:42:45 PM

ਸੁਲਤਾਨਪੁਰ ਲੋਧੀ (ਧੀਰ)-ਮੰਡ ਏਰੀਆ ਦੇ ਪਿੰਡ ਬਾਊਪੁਰ ’ਚ ਸ਼ਨੀਵਾਰ ਨੂੰ ਬੰਨ੍ਹ ਬੰਨ੍ਹਣ ਦਾ ਕੰਮ ਮੁਕੰਮਲ ਹੋਣ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ’ਚ ਬਦਲ ਗਈਆਂ, ਜਦੋਂ ਦੋ ਬੱਚੇ ਖੇਡਦੇ-ਖੇਡਦੇ ਦਰਿਆ ਬਿਆਸ ਦੇ ਪਾਣੀ ’ਚ ਡੁੱਬ ਗਏ, ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢ ਕੇ ਸਿਵਲ ਹਸਪਤਾਲ ’ਚ ਲਿਜਾਇਆ ਗਿਆ ਤਾਂ ਡਿਊਟੀ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਸੇਵਾ ’ਚ ਜੁੱਟੇ ਬੱਚਿਆਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਐਤਵਾਰ ਨੂੰ ਮ੍ਰਿਤਕ ਬੱਚਿਆਂ ਦਾ ਰੀਤੀ ਰਿਵਾਜ਼ਾਂ ਨਾਲ ਪਿੰਡ ਬਾਊਪੁਰ ਦੇ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕੀਤਾ ਗਿਆ। ਆਲਮ ਇਹ ਸੀ ਕਿ ਪਿੰਡ ਦੇ ਕਿਸੇ ਵੀ ਘਰ ’ਚ ਚੁੱਲ੍ਹਾ ਨਹੀਂ ਬਲਿਆ ਅਤੇ ਸਾਰੇ ਪਿੰਡ ਵਾਸੀ ਸ਼ੋਕ ’ਚ ਡੁੱਬੇ ਹੋਏ ਸਨ। ਉੱਥੇ ਹੀ ਅੰਤਿਮ ਸੰਸਕਾਰ ਦੇ ਸਮੇਂ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਗੁਰਬੀਰ ਸਿੰਘ ਗੋਰਾ ਅਤੇ ਸਮਰਪ੍ਰੀਤ ਸਿੰਘ ਨੂੰ ਵਾਰ-ਵਾਰ ਬੁਲਾ ਰਹੇ ਸੀ ਅਤੇ ਕਹਿ ਰਹੇ ਸਨ ਕਿ ਇਨ੍ਹਾਂ ਦੀ ਥਾਂ ਭਗਵਾਨ ਸਾਨੂੰ ਲੈ ਜਾਂਦਾ।

ਇਹ ਵੀ ਪੜ੍ਹੋ-'ਬਾਬਾ ਸੋਢਲ' ਜੀ ਦੇ ਮੇਲੇ ਨੂੰ ਲੈ ਕੇ ਰੌਣਕਾਂ ਲੱਗਣੀਆਂ ਹੋਈਆਂ ਸ਼ੁਰੂ, ਪ੍ਰਸ਼ਾਸਨ ਨੇ ਕੀਤੇ ਖ਼ਾਸ ਪ੍ਰਬੰਧ

ਇਸ ਮੌਕੇ ਹਰ ਕਿਸੇ ਦੀ ਅੱਖ ਨਮ ਸੀ। ਗੁਰਬੀਰ ਸਿੰਘ ਮਾਤਾ ਨੇ ਕਿਹਾ ਕਿ ਅੱਜ ਅਸੀਂ ਸਭ ਕੁਝ ਗੁਆ ਦਿੱਤਾ ਹੈ, ਕਿਉਂਕਿ ਅੱਜ ਸਾਡੇ ਜਿਗਰ ਦਾ ਇਕਲੌਤਾ ਟੁੱਕੜਾ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਸਾਨੂੰ ਛੱਡ ਕੇ ਚਲਾ ਗਿਆ ਹੈ। ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਕਿਸਾਨ ਆਗੂ ਪਰਮਜੀਤ ਸਿੰਘ, ਸਰਪੰਚ ਗੁਰਮੀਤ ਸਿੰਘ, ਸਰਪੰਚ ਜਗਦੀਪ ਸਿੰਘ, ਜ਼ਿਲਾ ਪ੍ਰੀਸ਼ਦ ਦੇ ਵਾਇਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਸਮੇਤ ਇਲਾਕੇ ਭਰ ਤੋਂ ਲੋਕ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਲਈ ਪਹੁੰਚੇ।

ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨੇ ਘੇਰੀ ਪੰਜਾਬ ਸਰਕਾਰ, ਕਿਹਾ-ਗੰਭੀਰ ਕਰਜ਼ਾ ਸੰਕਟ 'ਚ ਘਿਰਿਆ ਸੂਬਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri