ਸਕੂਟਰ-ਮੋਟਰਸਾਈਕਲ ਦੀ ਟੱਕਰ ''ਚ 2 ਜ਼ਖ਼ਮੀ

04/26/2018 7:41:21 AM

ਜੈਤੋ (ਜਿੰਦਲ) - ਬੀਤੀ ਸ਼ਾਮ ਬਠਿੰਡਾ ਰੋਡ 'ਤੇ ਸਥਿਤ ਪਿੰਡ ਸੇਵੇਵਾਲਾ ਦੇ ਨਜ਼ਦੀਕ ਇਕ ਮੋਟਰਸਾਈਕਲ ਅਤੇ ਸਕੂਟਰ ਦਰਮਿਆਨ ਜ਼ਬਰਦਸਤ ਟੱਕਰ ਹੋਣ ਕਾਰਨ 2 ਵਿਅਕਤੀ ਜ਼ਖ਼ਮੀ ਹੋ ਗਏ, ਜੋ ਕਿ ਜ਼ੇਰੇ ਇਲਾਜ ਹਨ। ਜ਼ਖ਼ਮੀ ਵਿਅਕਤੀਆਂ ਦੀ ਪਛਾਣ ਰਾਜੂ ਸਿੰਘ ਪੁੱਤਰ ਜੀਤ ਸਿੰਘ ਅਤੇ ਗਗਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਸੇਵੇਵਾਲਾ ਵਜੋਂ ਹੋਈ ਹੈ। ਇਸ ਦੌਰਾਨ ਮੌਕੇ 'ਤੇ ਮੌਜੂਦ ਨਵਦੀਪ ਸਪਰਾ ਨੇ ਦੱਸਿਆ ਕਿ ਸਕੂਟਰ ਸਵਾਰ ਵਿਅਕਤੀ ਦੀ ਅੱਖ 'ਚ ਮੱਛਰ ਪੈਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ 'ਤੇ ਜਾ ਰਹੇ ਮੋਟਰਸਾਈਕਲ ਸਵਾਰ ਨਾਲ ਟਕਰਾਅ ਗਿਆ।