ਪਟਿਆਲਾ ਜ਼ਿਲ੍ਹੇ ’ਚ 2 ਕੋਵਿਡ ਮਰੀਜ਼ਾਂ ਦੀ ਮੌਤ, 79 ਪਾਜ਼ੇਟਿਵ

11/21/2020 9:27:08 PM

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 79 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਪ੍ਰਾਪਤ 1680 ਦੇ ਕਰੀਬ ਰਿਪੋਰਟਾਂ ’ਚੋਂ 79 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 13970 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 78 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਜ਼ਿਲ੍ਹੇ ’ਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 13045 ਹੋ ਗਈ ਹੈ। ਜ਼ਿਲ੍ਹੇ ’ਚ 2 ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ ਹੋਣ ਕਾਰਣ ਜ਼ਿਲ੍ਹੇ ’ਚ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 411 ਹੋ ਗਈ ਹੈ ਅਤੇ ਜ਼ਿਲ੍ਹੇ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 514 ਹੈ।

ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 79 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 52, ਨਾਭਾ ਤੋਂ 2, ਸਮਾਣਾ ਤੋਂ 1, ਰਾਜਪੁਰਾ ਤੋਂ 8, ਬਲਾਕ ਕੌਲੀ ਤੋਂ 1, ਬਲਾਕ ਹਰਪਾਲਪੁਰ ਤੋਂ 1, ਬਲਾਕ ਭਾਦਸੋਂ ਤੋਂ 8, ਬਲਾਕ ਦੂਧਨਸਾਧਾਂ ਤੋਂ 2, ਬਲਾਕ ਕਾਲੋਮਾਜਰਾ ਤੋਂ 3 ਅਤੇ ਬਲਾਕ ਸ਼ੁਤਰਾਣਾ ਤੋਂ 1 ਕੇਸ ਰਿਪੋਰਟ ਹੋਏ ਹਨ, ਜਿਨ੍ਹਾਂ ’ਚੋਂ 5 ਪਾਜ਼ੇਟਿਵ ਕੇਸਾਂ ਦੇ ਸੰਪਰਕ ਅਤੇ 74 ਮਰੀਜ਼ ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਿਨਾਂ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਜੀਤ ਨਗਰ, ਸ਼ਾਤੀ ਨਗਰ, ਕੇ. ਐੱਸ. ਇਨਕਲੇਵ, ਰੋਜ਼ ਐਵੇਨਿਊ, ਅਰਬਨ ਅਸਟੇਟ ਫੇਜ਼ 2, ਰਜਵਾਹਾ ਰੋਡ, ਅਮਨ ਕਾਲੋਨੀ, ਦਸ਼ਮੇਸ਼ ਨਗਰ, ਰਾਘੋਮਾਜਰਾ, ਸਮਾਣੀਆਂ ਗੇਟ, ਗੋਬਿੰਦ ਕਾਲੋਨੀ, ਮਾਡਲ ਟਾਊਨ, ਗੁਰਬਖਸ਼ ਕਾਲੋਨੀ, ਬਾਜਵਾ ਕਾਲੋਨੀ, ਗੋਬਿੰਦ ਬਾਗ, ਅਨੰਦ ਨਗਰ ਏ, ਗੁਰੂ ਤੇਗ ਬਹਾਦਰ ਕਾਲੋਨੀ, ਜੋਡ਼ੀਆਂ ਭੱਠੀਆਂ, ਮਹਿੰਦਰਾ ਕਾਲੋਨੀ, ਤੇਗ ਕਾਲੋਨੀ, ਨਿਊ ਡਿਫੈਂਸ, ਬਾਬਾ ਜੱਸਾ ਸਿੰਘ ਰੋਡ, ਆਜ਼ਾਦ ਨਗਰ, ਖਾਲਸਾ ਕਾਲੋਨੀ, ਬਾਬਾ ਦੀਪ ਸਿੰਘ ਨਗਰ, ਡੀਲਾਈਟ ਕਾਲੋਨੀ, ਛੱਤ ਨਾਨੂਵਾਲ, ਡੀ. ਐੱਮ. ਡਬਲਯੂ., ਰਾਜਪੁਰਾ ਦੇ ਐੱਸ. ਬੀ. ਐੱਸ. ਕਾਲੋਨੀ, ਪੁਰਾਣਾ ਰਾਜਪੁਰਾ, ਗੁਰੂ ਨਾਨਕ ਕਾਲੋਨੀ, ਫੋਕਲ ਪੁਆਇੰਟ, ਸਮਾਣਾ ਦੇ ਘਡ਼ਾਮਾ ਪੱਤੀ ਅਤੇ ਨਾਭਾ ਦੇ ਹਾਥੀ ਖਾਨਾਂ, ਪਾਂਡੂਸਰ ਮੁਹੱਲਾ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇ ’ਚ 2 ਕੋਵਿਡ ਪਾਜ਼ੇਟਿਵ ਕੇਸ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚੋਂ ਇਕ ਬਲਾਕ ਕੌਲੀ ਤੋਂ ਪਿੰਡ ਰਣਬੀਰਪੁਰਾ ਦਾ ਰਹਿਣ ਵਾਲਾ 80 ਸਾਲਾ ਪੁਰਸ਼, ਜੋ ਕਿ ਸ਼ੂਗਰ ਅਤੇ ਹਾਈਪਰਟੈਂਸ਼ਨ ਦੀ ਮਰੀਜ਼ ਸੀ ਅਤੇ ਨਿੱਜੀ ਹਸਪਤਾਲ ’ਚ ਦਾਖਲ ਸੀ ਅਤੇ ਦੂਜੀ ਬਲਾਕ ਦੂਧਨਸਾਧਾਂ ਤੋਂ ਪਿੰਡ ਕਰਤਾਰਪੁਰ ਦੀ ਰਹਿਣ ਵਾਲੀ 20 ਸਾਲਾ ਲਡ਼ਕੀ ਜੋ ਕਿ ਸ਼ੂਗਰ ਦੀ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ, ਜਿਸ ਨਾਲ ਜ਼ਿਲੇ ’ਚ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀਆਂ ਮੌਤਾਂ ਗਿਣਤੀ 411 ਹੋ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਜ਼ਿਲੇ ’ਚ 1480 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲੇ ’ਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 2,25,769 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਲਾ ਪਟਿਆਲਾ ਦੇ 13970 ਕੋਵਿਡ ਪਾਜ਼ੇਟਿਵ, 2,08,969 ਨੈਗੇਟਿਵ ਅਤੇ ਲੱਗਭਗ 2430 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੁੱਲ ਮਰੀਜ਼ 13970

ਮੌਤਾਂ 411

ਤੰਦਰੁਸਤ ਹੋਏ 13045

ਐਕਟਿਵ 514

Bharat Thapa

This news is Content Editor Bharat Thapa