2 ਹੈਰੋਇਨ ਸਮੱਗਲਰ ਕਾਬੂ

11/20/2017 7:27:39 AM

ਜਲੰਧਰ, (ਪ੍ਰੀਤ)- ਹੈਰੋਇਨ ਦਾ ਨਸ਼ਾ ਕਰਨ ਅਤੇ ਵੇਚਣ 'ਚ ਸ਼ਾਮਲ ਦੋ ਸਮੱਗਲਰਾਂ ਨੂੰ ਥਾਣਾ ਨੰਬਰ 8 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਏ. ਸੀ. ਪੀ. ਨਾਰਥ ਨਵਨੀਤ ਸਿੰਘ ਮਾਹਲ ਅਤੇ ਥਾਣਾ ਨੰਬਰ 8 ਦੇ ਐੱਸ. ਐੱਚ. ਓ. ਨਵਦੀਪ ਸਿੰਘ ਦੀ ਅਗਵਾਈ 'ਚ ਏ. ਐੱਸ. ਆਈ. ਨਿਰਮਲ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਨਿਖਿਲ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਖੋਦੀਆਂ ਮੁਹੱਲਾ ਜਲੰਧਰ ਅਤੇ ਹਰਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਹੈਬੋਵਾਲ ਲੁਧਿਆਣਾ ਨੂੰ ਕਾਬੂ ਕੀਤਾ। 
ਦੋਵਾਂ ਦੋਸ਼ੀਆਂ ਨੂੰ ਥਾਣਾ ਨੰਬਰ 8 ਦੇ ਅਧੀਨ ਆਉਂਦੇ ਪਰਸ਼ੂਰਾਮ ਨਗਰ ਤੋਂ ਕਾਬੂ ਕੀਤਾ ਗਿਆ। ਦੋਸ਼ੀ ਉਕਤ ਏਰੀਆ 'ਚ ਹੈਰੋਇਨ ਵੇਚਣ ਲਈ ਆਏ ਸਨ। ਦੋਸ਼ੀ ਨਿਖਿਲ ਕੁਮਾਰ ਤੋਂ ਪੁਲਸ ਨੇ 7 ਗ੍ਰਾਮ ਅਤੇ ਹਰਦੀਪ ਸਿੰਘ ਤੋਂ ਮੌਕੇ 'ਤੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਏ. ਡੀ. ਸੀ. ਪੀ. ਹੀਰ ਨੇ ਦੱਸਿਆ ਕਿ ਨਿਖਿਲ ਕੁਮਾਰ ਵਿਰੁੱਧ ਥਾਣਾ ਨੰਬਰ 74 'ਚ ਮਾਰਕੁੱਟ ਦਾ ਕੇਸ ਦਰਜ ਹੈ, ਜਦਕਿ ਹਰਦੀਪ ਸਿੰਘ ਵਿਰੁੱਧ ਲੁਧਿਆਣਾ 'ਚ ਲੁੱਟ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ 'ਚ ਕੇਸ ਦਰਜ ਹਨ। ਦੋਸ਼ੀਆਂ ਤੋਂ ਉਨ੍ਹਾਂ ਦੇ ਨੈੱਟਵਰਕ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।