ਪਿੰਡ ਜੰਡੋਲੀ ''ਚ ਹੋਏ ਧਮਾਕੇ ਦੌਰਾਨ ਹੁਣ ਤੱਕ 2 ਬੱਚਿਆਂ ਦੀ ਮੌਤ, ਘਰ ਦੀਆਂ ਕੰਧਾਂ ''ਚ ਵੀ ਆਈਆਂ ਤਰੇੜਾਂ

09/12/2021 9:38:59 AM

ਰਾਜਪੁਰਾ (ਨਿਰਦੋਸ਼, ਮਸਤਾਨਾ) : ਰਾਜਪੁਰਾ ਨੇੜਲੇ ਪਿੰਡ ਜੰਡੋਲੀ ਰੋਡ ’ਤੇ ਇਕ ਘਰ ’ਚ ਬੰਬ ਪਟਾਕੇ ਤਿਆਰ ਕਰਨ ਸਮੇਂ ਹੋਏ ਧਮਾਕੇ ਨਾਲ ਮੌਕੇ ’ਤੇ ਮੌਜੂਦ 4 ਬੱਚਿਆਂ ’ਚੋਂ ਹੁਣ ਤੱਕ 2 ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਬੁਰੀ ਤਰ੍ਹਾਂ ਝੁਲਸੇ 2 ਬੱਚਿਆਂ ਨੂੰ ਗੰਭੀਰ ਹਾਲਤ ’ਚ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ। ਇਸ ਮੌਕੇ ਸਿਵਲ ਤੇ ਪੁਲਸ ਪ੍ਰਸ਼ਾਸਨਿਕ ਅਧਿਕਾਰੀ ਜਾਂਚ ਲਈ ਜੁੱਟ ਗਏ ਸਨ।

ਇਹ ਵੀ ਪੜ੍ਹੋ : 'ਸੁਮੇਧ ਸਿੰਘ ਸੈਣੀ' ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਵਿਧਾਨ ਸਭਾ ਚੋਣਾਂ ਤੱਕ ਨਹੀਂ ਹੋਵੇਗੀ ਗ੍ਰਿਫ਼ਤਾਰੀ

ਜਾਣਕਾਰੀ ਅਨੁਸਾਰ ਪਿੰਡ ਜੰਡੋਲੀ ਰੋਡ ’ਤੇ ਸਥਿਤ ਕ੍ਰਿਸ਼ਨ ਕੁਮਾਰ ਨਾਮਕ ਵਿਅਕਤੀ ਦੇ ਘਰ ’ਚ ਉਨ੍ਹਾਂ ਦੇ ਬੱਚਿਆਂ ਵੱਲੋਂ ਪਟਾਕੇ ਤਿਆਰ ਕਰਨ ਸਮੇਂ ਧਮਾਕਾ ਹੋ ਗਿਆ। ਘਰ ਦਾ ਮਾਲਕ ਕ੍ਰਿਸ਼ਨ ਕੁਮਾਰ ਦਿਹਾੜੀ ’ਤੇ ਗਿਆ ਹੋਇਆ ਅਤੇ ਪਤਨੀ ਵੀ ਘਰੋਂ ਬਾਹਰ ਸੀ। ਇਸ ਤਰ੍ਹਾਂ ਘਰ ਦੇ ਇਕ ਕਮਰੇ ’ਚ ਕ੍ਰਿਸ਼ਨ ਕੁਮਾਰ ਦੀ ਧੀ ਮਨਪ੍ਰੀਤ ਉਰਫ਼ ਰੂਪਾ (11) ਅਤੇ ਪੁੱਤਰ ਗੁਰਪ੍ਰੀਤ ਪਟਾਕੇ ਤਿਆਰ ਕਰ ਰਹੇ ਸਨ। ਉਨ੍ਹਾਂ ਦੇ ਨਾਲ ਹੀ ਗੁਆਂਢੀ ਨਿੱਕੂ ਰਾਮ ਦੇ ਦੋਹਤਾ ਕ੍ਰਿਸ਼ਨਾ (6) ਅਤੇ ਦੋਹਤਰੀ ਪਲਵੀ (8) ਵੀ ਸਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਭਾਜਪਾ ਤੇ ਕਾਂਗਰਸੀ ਵਰਕਰਾਂ ਦੀ ਝੜਪ ਦੌਰਾਨ ਲਾਠੀਚਾਰਜ, ਦੇਖੋ ਤਣਾਅਪੂਰਨ ਹਾਲਾਤ ਦੀਆਂ ਤਸਵੀਰਾਂ

ਧਮਾਕੇ ਨਾਲ ਘਰ ਦੀਆਂ ਕੰਧਾਂ ’ਚ ਵੀ ਤਰੇੜਾਂ ਆ ਗਈਆਂ। ਨੇੜੇ ਗੁਆਂਢੀਆਂ ਵੱਲੋਂ ਮੌਕੇ ’ਤੇ ਮਲਬੇ ਹੇਠ ਦੱਬੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਹਾਦਸੇ ’ਚ ਮਨਪ੍ਰੀਤ ਉਰਫ਼ ਰੂਪਾ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਫੋਰਸ ਵਧਾਉਣ ਲਈ CP ਦੀ ਪਹਿਲ, ਟਰਾਂਸਫਰ ਹੋਏ ਅਧਿਕਾਰੀਆਂ ਤੋਂ ਵਾਪਸ ਮੰਗਵਾਏ ਜਾ ਰਹੇ 'ਗੰਨਮੈਨ'

ਘਟਨਾ ਵਾਲੀ ਥਾਂ ’ਤੇ ਪੁੱਜੇ ਡੀ. ਸੀ. ਪਟਿਆਲਾ ਕੁਮਾਰ ਅਮਿਤ, ਐੱਸ. ਐੱਸ. ਪੀ. ਡਾ. ਸੰਦੀਪ ਗਰਗ, ਐੱਸ. ਡੀ. ਐੱਮ. ਖੁਸ਼ਦਿਲ ਸਿੰਘ, ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ, ਤਹਿਸੀਲਦਾਰ ਰਮਨਦੀਪ ਕੌਰ, ਥਾਣਾ ਸਿਟੀ ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰਤਾਪ ਸਿੰਘ, ਫੋਰੈਂਸਿਕ ਟੀਮ ਇੰਚਾਰਜ ਇੰਸਪੈਕਟਰ ਰਮਲਾ ਦੇਵੀ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਅਧਿਕਾਰੀਆਂ ਮੁਤਾਬਕ ਧਮਾਕਾ ਪਟਾਕੇ ਬਣਾਉਣ ਸਮੇਂ ਵਰਤੇ ਜਾਂਦੇ ਸਮਾਨ ’ਚੋਂ ਹੋਇਆ ਹੈ। ਇਸ ਤੋਂ ਇਲਾਵਾ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita