ਠੱਗੀ ਦੇ ਕੇਸ ''ਚ 2 ਭਗੌੜੇ ਕਾਬੂ

04/14/2018 4:20:44 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ, ਜਲੋਟਾ)- ਰਾਵਲਪਿੰਡੀ ਪੁਲਸ ਨੇ ਠੱਗੀ ਦੇ ਕੇਸ 'ਚ ਭਗੌੜੇ ਦੋ ਵਿਅਕਤੀਆਂ ਨੂੰ ਵਿਦੇਸ਼ ਤੋਂ ਭਾਰਤ ਆਉਂਦਿਆਂ ਏਅਰਪੋਰਟਾਂ ਤੋਂ ਕਾਬੂ ਕੀਤਾ ਹੈ। ਜਿਨ੍ਹਾਂ ਦੀ ਪਛਾਣ ਲਖਵਿੰਦਰ ਸਿੰਘ ਤੇ ਜਤਿੰਦਰ ਸਿੰਘ ਪੁੱਤਰਾਨ ਸ਼ੰਕਰ ਸਿੰਘ ਵਾਸੀ ਬੇਗਮਪੁਰ ਵਜੋਂ ਹੋਈ ਹੈ। 
ਜਾਣਕਾਰੀ ਦਿੰਦੇ ਹੋਏ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਤੇ ਐੱਸ. ਐੱਚ. ਓ. ਸਿਕੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ 8 ਲੱਖ ਰੁਪਏ ਦੀ ਠੱਗੀ ਮਾਰੀ ਸੀ। ਇਨ੍ਹਾਂ 'ਚ ਇਕ ਦੋਸ਼ੀ ਸ਼ੀਨੋ ਪਤਨੀ ਸ਼ੰਕਰ ਰਾਮ ਪਹਿਲਾਂ ਹੀ ਗ੍ਰਿਫ਼ਤਾਰ ਸੀ। ਇਹ ਦੋਨੋਂ ਵਿਅਕਤੀ ਇਟਲੀ ਸਨ ਤੇ ਜਦੋਂ ਇਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੇ ਸਨ ਤਾਂ ਇਨ੍ਹਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ।