18 ਪਾਕਿਸਤਾਨੀ ਕੈਦੀ ਰਿਹਾਅ, ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ’ਚ ਸਨ ਬੰਦ

07/14/2023 10:24:02 PM

ਅੰਮ੍ਰਿਤਸਰ (ਭੀਲ)-ਅੱਜ ਭਾਰਤ ਨੇ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨੂੰ 18 ਪਾਕਿਸਤਾਨੀ ਕੈਦੀ ਸਪੁਰਦ ਕੀਤੇ ਹਨ। ਇਹ ਪਾਕਿਸਤਾਨੀ 18 ਕੈਦੀ ਪਿਛਲੇ ਕਈ ਦਹਾਕਿਆਂ ਤੋਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਜੇਲ੍ਹਾਂ ’ਚ ਸਜ਼ਾ ਯਾਫ਼ਤਾ ਸਨ। ਇਹ ਸਾਰੇ ਪਾਕਿ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਨ।

ਇਹ ਖ਼ਬਰ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਲਿਆਏਗੀ ਆਪਣਾ Youtube ਚੈਨਲ, ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪਹੁੰਚੇ CM ਮਾਨ, ਪੜ੍ਹੋ Top 10

ਇਨ੍ਹਾਂ ਪਾਕਿਸਤਾਨੀ ਕੈਦੀਆਂ ਨੇ ਅੱਜ ਭਾਰਤ ਪਾਕਿਸਤਾਨ ਸਰਹੱਦ (ਅਟਾਰੀ) ਸਾਂਝੀ ਜਾਂਚ ਪੋਸਟ ਸੜਕੀ ਰਸਤੇ ਬੀ. ਐੱਸ. ਐੱਫ. ਦੇ ਡਿਪਟੀ ਕਮਾਂਡਰ ਕਿਸ਼ਨ ਕੁਮਾਰ ਨੇ ਪਾਕਿ ਦੇ ਰੇਂਜਰਜ਼ ਕਮਾਂਡਰ ਜਫ਼ਰ ਇਕਬਾਲ ਦੇ ਹਵਾਲੇ ਕੀਤਾ। ਇਨ੍ਹਾਂ 18 ਕੈਦੀਆਂ ਵਿਚ 12 ਸਿਵਲ ਕੈਦੀ ਤੇ 6 ਮਛੇਰੇ ਸਨ। ਗੁਜਰਾਤ ਦੇ ਕੌਮਾਂਤਰੀ ਪਾਣੀਆਂ ਦੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਿੰਨ ਸਾਲ ਤੋਂ ਵੱਧ ਕੈਦ ਕੱਟ ਚੁੱਕੇ ਹਨ। ਇਨ੍ਹਾਂ ਕੈਦੀਆਂ ’ਚ 4 ਕੈਦੀ ਅੰਮ੍ਰਿਤਸਰ ਦੀ ਸੈਟਰਲ ਜੇਲ੍ਹ ’ਚੋਂ, 2 ਕੈਦੀ ਰਾਜਸਥਾਨ ਦੀ ਜੈਸਲਮੇਰ ਜੇਲ੍ਹ ’ਚੋਂ, 6 ਗੁਜਰਾਤ ਦੀ ਭੁਝਕੱਚ ਜੇਲ੍ਹ ਤੋਂ ਰਿਹਾਅ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਮੰਤਰੀ ਦੀ ਅਗਵਾਈ ’ਚ ਸਕੂਲ ਆਫ਼ ਐਮੀਨੈਂਸ ਦੇ 30 ਵਿਦਿਆਰਥੀ ‘ਚੰਦਰਯਾਨ 3’ ਲਾਂਚਿੰਗ ਦੇ ਬਣੇ ਗਵਾਹ

Manoj

This news is Content Editor Manoj