ਜ਼ਮੀਨ ਵਿਕਰੀ ਦੇ ਮਾਮਲੇ ''ਚ 18 ਲੱਖ ਦੀ ਠੱਗੀ

07/19/2017 12:13:05 AM

ਮੋਗਾ,  (ਆਜ਼ਾਦ)-  ਜ਼ਿਲੇ ਦੇ ਪਿੰਡ ਕੋਕਰੀ ਬੁੱਟਰਾਂ ਨਿਵਾਸੀ ਗੁਰਪ੍ਰੀਤ ਸਿੰਘ ਨੇ ਐੱਨ. ਆਰ. ਆਈ. ਸਮੇਤ 2 ਵਿਅਕਤੀਆਂ 'ਤੇ ਕਥਿਤ ਮਿਲੀਭੁਗਤ ਕਰ ਕੇ ਜ਼ਮੀਨ ਵਿਕਰੀ ਦੇ ਮਾਮਲੇ 'ਚ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

ਕੀ ਹੈ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਗੁਰਪ੍ਰੀਤ ਸਿੰਘ ਪੁੱਤਰ ਕਿੱਕਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਪਿੰਡ ਕੋਕਰੀ ਬੁੱਟਰਾਂ ਨਿਵਾਸੀ ਕੈਨੇਡਾ ਰਹਿੰਦੇ ਨਿਹਾਲ ਸਿੰਘ ਪੁੱਤਰ ਜਸਵੰਤ ਸਿੰਘ ਨੇ ਮੈਨੂੰ ਦੱਸਿਆ ਕਿ ਉਸ ਕੋਲ ਸਰਵਨ ਸਿੰਘ, ਬਲਦੇਵ ਸਿੰਘ, ਨਿਰੰਜਣ ਸਿੰਘ, ਜੋ ਤਿੰਨੋਂ ਭਰਾ ਮਲੇਸ਼ੀਆ ਰਹਿੰਦੇ ਹਨ, ਉਸ ਦੀ ਪਿੰਡ ਤਲਵੰਡੀ ਮੱਲ੍ਹੀਆਂ ਵਿਚ ਸਵਾ 4 ਏਕੜ ਜ਼ਮੀਨ ਹੈ, ਜੋ ਅਸੀਂ ਵਿਕਰੀ ਕਰਨੀ ਹੈ। ਉਕਤ ਜ਼ਮੀਨ ਦੀ ਪਾਵਰ ਆਫ ਅਟਾਰਨੀ ਮੇਰੇ ਕੋਲ ਹੈ, ਜਿਸ 'ਤੇ ਮੈਂ ਜ਼ਮੀਨ ਖਰੀਦ ਕਰਨ ਲਈ ਉਸ ਨਾਲ ਗੱਲ ਕੀਤੀ ਤਾਂ ਉਸ ਨੇ 25 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 29 ਅਪ੍ਰੈਲ, 2013 ਨੂੰ ਮੇਰੇ ਨਾਲ ਉਕਤ ਜ਼ਮੀਨ ਦਾ ਇਕਰਾਰਨਾਮਾ ਪਾਵਰ ਆਫ ਅਟਾਰਨੀ ਦੇ ਆਧਾਰ 'ਤੇ ਕਰ ਲਿਆ, ਜਿਸ 'ਤੇ ਸਾਡੇ ਪਿੰਡ ਦੇ ਹੀ ਸੁਰਿੰਦਰਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਹਸਤਾਖਰ ਵੀ ਹਨ। ਮੈਂ ਨਿਹਾਲ ਸਿੰਘ ਨੂੰ ਇਕਰਾਰਨਾਮਾ ਕਰਦੇ ਸਮੇਂ 14 ਲੱਖ ਰੁਪਏ ਨਕਦ ਦੇਣ ਤੋਂ ਇਲਾਵਾ ਇਕ ਸਵਿਫਟ ਕਾਰ 4 ਲੱਖ 'ਚ ਦੇ ਦਿੱਤੀ। ਇਸ ਤਰ੍ਹਾਂ ਉਸ ਨੂੰ ਕੁਲ 18 ਲੱਖ ਰੁਪਏ ਦੇ ਦਿੱਤੇ। ਰਜਿਸਟਰੀ ਦੀ ਤਰੀਕ 28 ਜੂਨ, 2013 ਤੈਅ ਕੀਤੀ ਗਈ ਪਰ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਉਕਤ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ ਮਿਤੀ 25 ਜੁਲਾਈ, 2013 ਤੱਕ ਵਧਾ ਲਈ ਕਿਉਂਕਿ ਉਕਤ ਜ਼ਮੀਨ ਸੁਰਿੰਦਰਪਾਲ ਸਿੰਘ ਦੀ ਜ਼ਮੀਨ ਦੇ ਨਾਲ ਲੱਗਦੀ ਹੈ, ਜਦੋਂ ਅਸੀਂ ਰਜਿਸਟਰੀ ਕਰਵਾਉਣ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗ ਪਏ। ਇਸ ਦੌਰਾਨ ਨਿਹਾਲ ਸਿੰਘ, ਜਿਸ ਕੋਲ ਜ਼ਮੀਨ ਦੀ ਪਾਵਰ ਆਫ ਅਟਾਰਨੀ ਸੀ, ਕੈਨੇਡਾ ਚਲਾ ਗਿਆ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਨਾ ਤਾਂ ਮੈਨੂੰ ਜ਼ਮੀਨ ਦੀ ਰਜਿਸਟਰੀ ਕਰਵਾ ਕੇ ਦਿੱਤੀ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਉਨ੍ਹਾਂ ਮੇਰੇ ਨਾਲ ਧੋਖਾਦੇਹੀ ਕੀਤੀ ਹੈ।

ਇਕ ਮੁਲਜ਼ਮ ਗ੍ਰਿਫ਼ਤਾਰ
ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ 'ਚ ਕਥਿਤ ਦੋਸ਼ੀ ਸੁਰਿੰਦਰਪਾਲ ਸਿੰਘ ਨਿਵਾਸੀ ਪਿੰਡ ਤਲਵੰਡੀ ਮੱਲ੍ਹੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਦਕਿ ਦੂਸਰਾ ਕਥਿਤ ਦੋਸ਼ੀ ਨਿਹਾਲ ਸਿੰਘ ਵਿਦੇਸ਼ ਹੋਣ ਕਾਰਨ