16 ਸਾਲ ਦੇ ਬੱਚੇ ਨੇ ਹੈਕ ਕੀਤਾ ਐਪਲ ਦਾ ਸਕਿਓਰ ਸਰਵਰ

08/18/2018 7:42:25 AM

ਜਲੰਧਰ :  ਹੁਣ ਤਕ ਮੰਨਿਆ ਜਾ ਰਿਹਾ ਸੀ ਕਿ ਐਪਲ ਦੇ ਸਰਵਰਜ਼ ਤੋਂ ਡਾਟਾ ਹੈਕ ਕਰਨਾ ਕਾਫੀ ਮੁਸ਼ਕਲ ਹੈ ਪਰ 16 ਸਾਲ ਦੇ ਇਕ ਬੱਚੇ ਨੇ ਐਪਲ ਦੀ ਸਕਿਓਰਿਟੀ ਨੂੰ ਤੋੜਦਿਆਂ ਕੰਪਨੀ ਦੇ ਡਾਟਾ ਤਕ ਆਪਣੀ ਪਹੁੰਚ ਬਣਾ ਲਈ ਹੈ। ਆਨਲਾਈਨ  ਨਿਊਜ਼ ਵੈੱਬਸਾਈਟ ਦਿ ਵਰਜ਼ ਦੀ ਰਿਪੋਰਟ ਮੁਤਾਬਕ ਆਸਟਰੇਲੀਆ 'ਚ ਰਹਿਣ ਵਾਲੇ 16 ਸਾਲਾ ਇਕ ਬੱਚੇ ਨੇ ਐਪਲ ਦੀ ਸਕਿਓਰਿਟੀ ਨੂੰ ਤੋੜਦਿਆਂ ਕੰਪਨੀ ਦੇ ਸਕਿਓਰ ਸਰਵਰ ਤੋਂ ੯੦ 72 ਡਾਟਾ ਚੋਰੀ ਕਰ ਲਿਆ। ਇਸ ਤੋਂ ਬਾਅਦ ਉਸ ਨੇ ਸਰਵਰ 'ਚ 'ਹੈਕੀ ਹੈਕ ਹੈਕ' ਨਾਂ ਨਾਲ ਇਕ ਫੋਲਡਰ ਵੀ ਬਣਾਇਆ, ਜਿਸ ਵਿਚ ਇਸ ਅਟੈਕ ਨਾਲ ਜੁੜੀ ਜਾਣਕਾਰੀ ਨੂੰ ਸੇਵ ਕੀਤਾ। ਨਾਬਾਲਗ ਹੋਣ ਕਾਰਨ ਬੱਚੇ ਦੇ ਨਾਂ ਨੂੰ ਸਾਹਮਣੇ ਨਹੀਂ ਲਿਆਇਆ ਗਿਆ ਹੈ।
ਇਸ ਤਰ੍ਹਾਂ ਕੀਤਾ ਗਿਆ ਅਟੈਕ
ਬੱਚੇ ਨੇ VPNs ਵਰਚੁਅਲ ਪ੍ਰਾਈਵੇਟ ਨੈੱਟਵਰਕ ਰਾਹੀਂ ਇਸ ਅਟੈਕ ਨੂੰ ਅੰਜਾਮ ਦਿੱਤਾ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਉਹ ਆਪਣੀ ਪਛਾਣ ਨੂੰ ਗੁਪਤ ਰਖ ਸਕੇ। ਇਸ ਅਟੈਕ ਦੌਰਾਨ ਉਸ ਨੇ ਆਥੋਰਾਈਜ਼ ਕੀਜ਼ ਦਾ ਵੀ ਅਕਸੈੱਸ ਹਾਸਲ ਕਰ ਲਿਆ ਤੇ ਯੂਜ਼ਰਸ ਦੇ ਲਾਗਇਨ ਤੇ ਪਾਸਵਰਡ ਵੀ ਚੈੱਕ ਕੀਤੇ ਪਰ ਐਪਲ ਨੇ ਅਟੈਕ ਲਈ ਯੂਜ਼ ਕੀਤੇ ਗਏ ਲੈਪਟਾਪ ਦੇ ਸੀਰੀਅਲ ਨੰਬਰ   ਦਾ ਪਤਾ ਲਾ ਲਿਆ, ਜਿਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਦਿਆਂ ਇਸ ਬੱਚੇ ਨੂੰ ਫੜ ਲਿਆ।
ਵਕੀਲ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ
ਬੱਚੇ ਦੇ ਵਕੀਲ ਨੇ ਕਿਹਾ ਹੈ ਕਿ ਇਹ ਐਪਲ ਕੰਪਨੀ ਦਾ ਇਕ ਬਹੁਤ ਵੱਡਾ ਫੈਨ ਹੈ ਤੇ ਐਪਲ ਲਈ ਕੰਮ ਕਰਨਾ ਚਾਹੁੰਦਾ ਹੈ। ਫਿਲਹਾਲ ਬੱਚੇ ਨੂੰ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ, ਹਾਲਾਂਕਿ ਸਜ਼ਾ ਦਾ ਅਜੇ ਐਲਾਨ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਐਪਲ ਡਾਟਾ ਚੋਰੀ ਦੇ ਸਬੰਧ 'ਚ ਇੰਨੇ ਵੱਡੇ ਪੱਧਰ 'ਤੇ ਸ਼ਿਕਾਰ ਨਹੀਂ ਹੋਈ ਹੈ। ਦੁਨੀਆ ਦੇ ਬਹੁਤ ਸਾਰੇ ਹੈਕਰਜ਼ ਐਪਲ ਸਰਵਰਜ਼ 'ਤੇ ਆਪਣੀ ਪਹੁੰਚ ਬਣਾਉਣ 'ਚ ਨਾਕਾਮ ਰਹੇ ਹਨ ਪਰ 16 ਸਾਲਾਂ ਦੇ ਇਕ ਬੱਚੇ ਵਲੋਂ ਡਾਟਾ 'ਚ ਸੰਨ੍ਹ ਲਾਉਣੀ ਹੈਰਾਨੀ ਦੀ ਗੱਲ ਹੈ।
ਜ਼ਬਤ ਕੀਤੀਆਂ ਗਈਆਂ 
ਡਿਵਾਈਸਿਜ਼
ਆਸਟਰੇਲੀਅਨ ਫੈੱਡਰਲ ਪੁਲਸ (16P) ਨੇ ਦੋ ਲੈਪਟਾਪਸ, ਇਕ ਮੋਬਾਈਲ ਫੋਨ ਅਤੇ ਇਕ ਹਾਰਡ ਡ੍ਰਾਈਵ ਨੂੰ ਬਰਾਮਦ ਕੀਤਾ ਹੈ। ਰਿਪੋਰਟ ਮੁਤਾਬਕ ਡਾਟਾ ਨੂੰ ਹੈਕ  ਕਰਨ ਤੋਂ ਬਾਅਦ ਬੱਚੇ ਨੇ ਸਕ੍ਰੀਨਸ਼ਾਟਸ ਨੂੰ ਆਪਣੇ ਦੋਸਤਾਂ ਨਾਲ ਵਟਸਐਪ 'ਤੇ ਸ਼ੇਅਰ ਵੀ ਕੀਤਾ ਸੀ। ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਕਿਸ ਤਰ੍ਹਾਂ ਦੇ ਡਾਟਾ ਨੂੰ ਚੋਰੀ ਕੀਤਾ ਗਿਆ।