ਚੰਡੀਗੜ੍ਹ : 15ਵੀਂ ਵਿਧਾਨ ਸਭਾ ਦਾ ਛੇਵਾਂ ਸਮਾਗਮ ਉਠਾਇਆ

01/05/2019 9:26:18 AM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ 15ਵੀਂ ਵਿਧਾਨ ਸਭਾ ਦਾ ਛੇਵਾਂ ਸਮਾਗਮ 3 ਜਨਵਰੀ ਤੋਂ ਉਠਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਪੰਜਾਬ ਵਿਧਾਨ ਸਭਾ ਦਾ ਛੇਵਾਂ ਸਮਾਗਮ, ਜੋ ਕਿ 14 ਦਸੰਬਰ, 2018 ਨੂੰ ਸਮਾਪਤ ਹੋਈ ਬੈਠਕ ਤੋਂ ਬਾਅਦ ਅਣਮਿੱਥੇ ਸਮੇਂ ਲਈ ਸਥਗਿਤ ਕੀਤਾ ਗਿਆ ਸੀ, ਦਾ 3 ਜਨਵਰੀ, 2019 ਨੂੰ ਉਠਾਣ ਕਰ ਦਿੱਤਾ ਗਿਆ ਹੈ। 

Babita

This news is Content Editor Babita