ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਿਆ 15 ਸਾਲਾ ਮੁੰਡਾ, ਨਹੀਂ ਮਿਲਿਆ ਕੋਈ ਥਹੁ-ਪਤਾ

07/23/2023 7:44:30 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)-ਪਿੰਡ ਪੁਲ ਪੁਖਤਾ ਦੇ ਪੁਲ ਨੇੜੇ ਅੱਜ ਦੁਪਹਿਰ ਆਪਣੇ ਸਾਥੀਆਂ ਨਾਲ ਨਹਾਉਣ ਆਇਆ 15 ਵਰ੍ਹਿਆਂ ਦਾ ਬੱਚਾ ਡੁੱਬ ਕੇ ਮੌਤ ਦਾ ਸ਼ਿਕਾਰ ਹੋ ਗਿਆ, ਜਿਸ ਦੀ ਮ੍ਰਿਤਕ ਦੇਹ ਦਾ ਫਿਲਹਾਲ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਮੌਤ ਦਾ ਸ਼ਿਕਾਰ ਹੋਏ ਲੜਕੇ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਸੁਨੀਲ ਕੁਮਾਰ ਵਾਸੀ ਮਸੀਤਪਲ ਕੋਟ ਵਜੋਂ ਹੋਈ ਹੈ, ਜੋ ਆਪਣੇ ਸਾਥੀਆਂ ਨਾਲ ਊਫਾਨ ’ਤੇ ਆਈ ਕਾਲੀ ਵੇਈਂ ਦਾ ਪਾਣੀ ਵੇਖਣ ਆਇਆ ਸੀ।

ਇਹ ਖ਼ਬਰ ਵੀ ਪੜ੍ਹੋ : ਡਰੇਨ ’ਚ ਡੁੱਬਣ ਨਾਲ 10 ਸਾਲਾ ਬੱਚੇ ਦੀ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਇਸ ਦੌਰਾਨ ਉਹ ਵੇਈਂ ਦੇ ਕਿਨਾਰੇ ਖੇਤਾਂ ’ਚ ਇਕੱਠੇ ਹੋਏ ਪਾਣੀ ਵਿਚ ਨਹਾਉਣ ਲੱਗ ਪਿਆ। ਤੇਜ਼ ਵਹਾਅ ਕਾਰਨ ਉਹ ਪਾਣੀ ’ਚ ਰੁੜ੍ਹਦੇ ਹੋਏ ਡੁੱਬ ਗਿਆ। ਟਾਂਡਾ ਪੁਲਸ ਨੂੰ ਸ਼ਾਮ ਨੂੰ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਥਾਣਾ ਮੁਖੀ ਐੱਸ. ਆਈ. ਪਰਵਿੰਦਰ ਸਿੰਘ ਨੇ ਡੁੱਬੇ ਲੜਕੇ ਦੀ ਲਾਸ਼ ਦੀ ਭਾਲ ਸ਼ੁਰੂ ਕਰਵਾਈ ਹੈ।

ਇਹ ਖ਼ਬਰ ਵੀ ਪੜ੍ਹੋ : ਭਾਖੜਾ ਡੈਮ ਦਾ ਦੌਰਾ ਕਰਨ ਮਗਰੋਂ ਬੋਲੇ CM ਮਾਨ, ਕਹੀਆਂ ਇਹ ਅਹਿਮ ਗੱਲਾਂ

Manoj

This news is Content Editor Manoj