142 ਪਾਕਿ ਹਿੰਦੂ ਸ਼ਰਧਾਲੁਆਂ ਨੇ ਪੀ.ਐੱਮ. ਮੋਦੀ ਤੋਂ ਮੰਗੀ ਮਦਦ

02/15/2018 10:10:38 PM

ਅੰਮ੍ਰਿਤਸਰ— ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ਭਾਰਤ ਆਏ ਹਿੰਦੂ ਸ਼ਰਧਾਲੁਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ ਸਾਡੇ ਵੀਜ਼ੇ ਮਿਆਦ ਨੂੰ ਵਧਾ ਦੇਣ ਤਾਂ ਕਿ ਅਸੀਂ ਆਪਣੇ ਪੁਰਖਾਂ ਦਾ ਪੂਰੇ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰ ਸਕੀਏ।
ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ਭਾਰਤ ਆਏ 142 ਸ਼ਰਧਾਲੁਆਂ ਨੇ ਵੀਜ਼ੇ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, 'ਸਾਡੇ ਕੋਲ 5 ਦਿਨ ਦਾ ਵੀਜ਼ਾ ਸਿਰਫ ਅੰਮ੍ਰਿਤਸਰ ਘੁੰਮਣ ਲਈ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਨੂੰ 15-20 ਦਿਨ ਤਕ ਵਧਾ ਦਿੱਤਾ ਜਾਵੇ ਤਾਂ ਕਿ ਅਸੀਂ ਅੰਮ੍ਰਿਤਸਰ ਤੋਂ ਇਲਾਵਾ ਕਈ ਹੋਰ ਥਾਵਾਂ 'ਤੇ ਵੀ ਜਾ ਸਕੀਏ।'


ਕਰਾਚੀ ਤੋਂ ਆਈ ਚੰਪਾ ਬਾਈ ਨੇ ਕਿਹਾ, 'ਤੀਰਥ ਯਾਤਰਾ ਕਰਨਾ ਹੀ ਭਾਰਤ ਆਉਣ ਦਾ ਕਾਰਨ ਹੈ। ਮੈਂ ਹਰਿਦੁਆਰ ਤੇ ਵਰਿੰਦਾਵਨ ਘੁੰਮਣਾ ਚਾਹੁੰਦੀ ਹਾਂ। ਅਸੀਂ ਆਪਣੇ ਪੁਰਖਾਂ ਦਾ ਅੰਤਿਮ ਸੰਸਤਾਕ ਕਰਨਾ ਚਾਹੁੰਦਾ ਹਾਂ ਤੇ ਉਨ੍ਹਾਂ ਦੀਆਂ ਹੱਡੀਆਂ ਨੂੰ ਗੰਗਾ 'ਚ ਵਹਾਉਣਆ ਚਾਹੁੰਦੇ ਹਾਂ। ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਵੀਜ਼ਾ ਨੂੰ 15-20 ਦਿਨਾਂ ਹੋਰ ਵਧਾ ਦੇਣਗੇ।'